ਕਿਹਾ- ‘ਮੈਂ ਠੀਕ ਹਾਂ, ਜ਼ਿਆਦਾ ਕਸਰਤ ਕਰ ਲਈ ਸੀ’
ਮੁੰਬਈ, 12 ਨਵੰਬਰ : ਅਦਾਕਾਰ ਗੋਵਿੰਦਾ (61) ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਘਰ ਵਿਚ ਬੇਹੋਸ਼ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੇ ‘ਕ੍ਰਿਟੀ ਕੇਅਰ’ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਉਡੀਕ ਕਰ ਰਹੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਗੋਵਿੰਦਾ ਨੇ ਕਿਹਾ ਕਿ ਮੈਂ ਠੀਕ ਹਾਂ। ਮੈਂ ਬਹੁਤ ਜ਼ਿਆਦਾ ਕਸਰਤ ਕਰ ਲਈ ਸੀ ਅਤੇ ਬਹੁਤ ਜ਼ਿਆਦਾ ਥੱਕ ਗਿਆ ਸੀ। ਯੋਗ-ਪ੍ਰਾਣਾਯਾਮ ਚੰਗਾ ਹੈ। ਜ਼ਿਆਦਾ ਕਸਰਤ ਕਰਨਾ ਮੁਸ਼ਕਲ ਹੈ। ਮੈਂ ਆਪਣੇ ਵਿਅਕਤੀਤਵ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਦਾਕਾਰ ਨੇ ਇਲਾਜ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਲਾਜ ਜਾਰੀ ਹੈ। ਡਾਕਟਰਾਂ ਨੇ ਮੈਨੂੰ ਦਵਾਈ ਦਿੱਤੀ ਹੈ।
ਗੋਵਿੰਦਾ ਦੇ ਕਾਨੂੰਨੀ ਸਲਾਹਕਾਰ ਅਤੇ ਦੋਸਤ ਲਲਿਤ ਬਿੰਦਲ ਦੇ ਘਰ ’ਚ ਬੋਹੇਸ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਾਇਆ ਸੀ।
Read More : ਪੰਜਾਬ ਕਾਂਗਰਸ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ
