ਦੋਸਤਾਂ ਨੂੰ ਚਲਾਨ ਭੇਜ ਕੇ 1 ਹਜ਼ਾਰ ਜਮ੍ਹਾ ਕਰਵਾਉਣ ਦਾ ਭੇਜਿਆ ਮੈਸੇਜ
ਲੁਧਿਆਣਾ, 25 ਅਕਤੂਬਰ : -ਏ. ਸੀ. ਪੀ. ਈਸਟ ਸੁਮਿਤ ਸੂਦ ਦਾ ਠੱਗਾਂ ਵੱਲੋਂ ਵ੍ਹਟਸਐਪ ਹੈਕ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸਾਰੇ ਦੋਸਤਾਂ ਨੂੰ ਚਲਾਨ ਦੀ ਫੋਟੋ ਭੇਜ ਕੇ 1 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਦਾ ਮੈਸੇਜ ਭੇਜਿਆ ਗਿਆ ਹੈ।
ਗੱਲਬਾਤ ਕਰਦਿਆਂ ਏ. ਸੀ. ਪੀ. ਸੂਦ ਨੇ ਦੱਸਿਆ ਕਿ ਉਨ੍ਹਾਂ ਨੂੰ ਇਕਦਮ ਕਾਫੀ ਦੋਸਤਾਂ ਵੱਲੋਂ ਫੋਨ ਆਉਣ ਲੱਗ ਪਏ ਕਿ ਉਨ੍ਹਾਂ ਵੱਲੋਂ ਸਾਰਿਆਂ ਨੂੰ ਆਨਲਾਈਨ ਚਲਾਨ ਹੋਣ ਦਾ ਮੈਸੇਜ ਆਇਆ ਹੈ। ਜਦੋਂ ਏ. ਸੀ. ਪੀ. ਸੂਦ ਨੇ ਵਿਸਥਾਰ ਨਾਲ ਗੱਲ ਕੀਤੀ ਤਾਂ ਸਾਹਮਣੇ ਆਇਆ ਕਿ ਉਨ੍ਹਾਂ ਦਾ ਵ੍ਹਟਸਐਪ ਕਿਸੇ ਵੱਲੋਂ ਹੈਕ ਕਰ ਕੇ ਮੈਸੇਜ ਭੇਜੇ ਗਏ ਹਨ।
ਮੈਸੇਜ ਭੇਜਣ ਵਾਲੇ ਵੱਲੋਂ ਇਕ ਚਲਾਨ ਦੀ ਕਾਪੀ ਭੇਜਣ ਦੇ ਨਾਲ-ਨਾਲ ਪੈਸੇ ਜਮ੍ਹਾ ਕਰਵਾਉਣ ਦਾ Çਲਿੰਕ ਵੀ ਭੇਜਿਆ ਗਿਆ ਹੈ। Çਲਿੰਕ ਕਿਸੇ ਨੂੰ ਅੱਗੇ ਭੇਜਿਆ ਨਹੀਂ ਹੋ ਰਿਹਾ ਅਤੇ ਸਿਰਫ ਓਪਨ ਕਰ ਕੇ ਪੈਸੇ ਜਮ੍ਹਾ ਕਰਵਾਉਣ ਦਾ ਹੀ ਲਿਖਿਆ ਆ ਰਿਹਾ ਹੈ।
ਏ. ਸੀ. ਪੀ. ਸੂਦ ਵੱਲੋਂ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਦੋਂਕਿ ਸ਼ੁੱਕਰਵਾਰ ਨੂੰ ਵੀ ਉਨ੍ਹਾਂ ਦੇ ਨੰਬਰ ਤੋਂ ਮੈਸੇਜ ਕੀਤੇ ਗਏ ਹਨ।
Read More : ਰਾਜੋਆਣਾ ਨੂੰ ਜੇਲ ਤੋਂ ਮੈਡੀਕਲ ਚੈੱਕਅਪ ਲਈ ਹਸਪਤਾਲ ਲਿਆਂਦਾ
