ਸਰਪੰਚ

ਵਿਆਹ ’ਚ ‘ਆਪ’ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ

ਕੋਟ-ਪੈਂਟ ਪਾ ਕੇ ਆਏ ਦੋ ਹਮਲਾਵਰਾਂ ਨੇ ਸਿਰ ’ਚ ਦਾਗੀਆਂ ਗੋਲੀਆਂ

ਤਰਨਤਾਰਨ, 4 ਜਨਵਰੀ : ਵੇਰਕਾ ਬਾਈਪਾਸ ਸਥਿਤ ਇਕ ਨਿੱਜੀ ਰਿਜ਼ੋਰਟ ਵਿਚ ਜ਼ਿਲਾ ਤਰਨਤਾਰਨ ਦੇ ਪਿੰਡ ਵਲਟੋਹਾ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਜਰਮਲ ਸਿੰਘ ਦੀ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਸਰਪੰਚ ਜਰਮਲ ਸਿੰਘ ਆਪਣੇ ਦੋਸਤ ਅਤੇ ਪਿੰਡ ਅਮਰਕੋਟ ਦੇ ਸਰਪੰਚ ਸ਼ੈਰੀ ਦੀ ਭੈਣ ਦੇ ਵਿਆਹ ਵਿਚ ਲੜਕੀ ਪੱਖ ਵੱਲੋਂ ਸ਼ਾਮਲ ਹੋਣ ਆਇਅਾ ਸੀ। ਬਰਾਤ ਦੀਨਾਨਗਰ ਤੋਂ ਆਈ ਸੀ।

ਹਮਲਾਵਰਾਂ ਨੇ ਸਰਪੰਚ ਦੇ ਸਿਰ ਵਿਚ ਸਿੱਧੀਆਂ ਦੋ ਗੋਲੀਆਂ ਦਾਗੀਆਂ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਪੇਸ਼ੇਵਰ ਸ਼ੂਟਰ ਸਨ। ਹਮਲਾਵਰ ਪੂਰੀ ਤਰ੍ਹਾਂ ਤਿਆਰ ਹੋ ਕੇ ਕੋਟ-ਪੈਂਟ ਪਾ ਕੇ ਸਮਾਗਮ ਵਿਚ ਆਏ ਸਨ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ।

ਜਰਮਲ ਸਿੰਘ ਪਹਿਲਾਂ ਅਕਾਲੀ ਦਲ ਵੱਲੋਂ ਦੋ ਵਾਰ ਸਰਪੰਚ ਰਹਿ ਚੁੱਕਾ ਸੀ, ਪਰ ਇਸ ਵਾਰ ਉਹ ‘ਆਪ’ ਦੀ ਟਿਕਟ ’ਤੇ ਚੋਣ ਜਿੱਤਿਅਾ ਸੀ। ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Read More : ਸ਼੍ਰੋਮਣੀ ਕਮੇਟੀ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਪੰਨੂ ਤੱਥਾਂ ਨੂੰ ਵਾਚਣ : ਪ੍ਰਤਾਪ ਸਿੰਘ

Leave a Reply

Your email address will not be published. Required fields are marked *