ਰਾਜ ਚੋਣ ਕਮਿਸ਼ਨ ਨੇ ਐਲਾਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਨਤੀਜੇ
ਚੰਡੀਗੜ੍ਹ, 18 ਦਸੰਬਰ : ਰਾਜ ਚੋਣ ਕਮਿਸ਼ਨ, ਪੰਜਾਬ ਨੇ 22 ਜ਼ਿਲ੍ਹਾ ਪ੍ਰੀਸ਼ਦਾਂ ਦੇ 346 ਜ਼ੋਨਾਂ ਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਨਤੀਜੇ ਐਲਾਨ ਦਿੱਤੇ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ‘ਆਪ’ ਨੇ 218 , ਕਾਂਗਰਸ ਨੇ 62 , ਸ਼੍ਰੋਮਣੀ ਅਕਾਲੀ ਦਲ ਨੇ 46 , ਭਾਜਪਾ ਨੇ 7, ਬਸਪਾ ਨੇ 3 ਤੇ ਆਜ਼ਾਦ ਉਮੀਦਵਾਰਾਂ ਨੇ 10 ਜ਼ੋਨਾਂ ਤੋਂ ਜਿੱਤ ਪ੍ਰਾਪਤ ਕੀਤੀ ਹੈ।
ਇਸੇ ਤਰ੍ਹਾਂ ਪੰਚਾਇਤ ਸੰਮਤੀ ਚੋਣਾਂ ’ਚ ‘ਆਪ’ ਨੇ 1531 , ਕਾਂਗਰਸ ਨੇ 612 , ਸ੍ਰੋਮਣੀ ਅਕਾਲੀ ਦਲ ਨੇ 445, ਭਾਜਪਾ ਨੇ 73 , ਬਸਪਾ ਨੇ 28 ਜ਼ੋਨ ਤੇ ਆਜ਼ਾਦ ਉਮੀਦਵਾਰਾਂ ਨੇ 144 ਜ਼ੋਨਾਂ ਤੋਂ ਜਿੱਤ ਹਾਸਲ ਕੀਤੀ ਹੈ।
ਜ਼ਿਲ੍ਹਾ ਪ੍ਰੀਸ਼ਦ ਚੋਣਾਂ- ਕੁੱਲ ਸੀਟਾਂ 346
ਆਪ : 218
ਕਾਂਗਰਸ : 62
ਸ਼੍ਰੋਮਣੀ ਅਕਾਲੀ ਦਲ : 46
ਭਾਜਪਾ : 7
ਬਸਪਾ : 3
ਆਜ਼ਾਦ : 10
ਪੰਚਾਇਤ ਸੰਮਤੀ ਚੋਣਾਂ-ਕੁੱਲ ਸੀਟਾਂ 2838
ਆਪ : 1531
ਕਾਂਗਰਸ : 612
ਸ਼੍ਰੋਮਣੀ ਅਕਾਲੀ ਦਲ : 445
ਭਾਜਪਾ : 73
ਬਸਪਾ : 28
ਆਜ਼ਾਦ : 144
Read More : ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਲਈ 12.44 ਕਰੋੜ ਜਾਰੀ : ਬਲਜੀਤ ਕੌਰ
