ਗੁਰਦਾਸਪੁਰ, 18 ਦਸੰਬਰ : ਕੁਵੈਤ ’ਚ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ’ਚ 7 ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ’ਚ ਅੰਮ੍ਰਿਤਸਰ ਦੇ 2, ਗੁਰਦਾਸਪੁਰ ਜ਼ਿਲੇ ਦਾ ਇਕ ਅਤੇ ਪਾਕਿਸਤਾਨ ਦੇ 2 ਨੌਜਵਾਨ ਸ਼ਾਮਲ ਸਨ, ਜਿਨ੍ਹਾਂ ’ਚੋਂ 2 ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।
ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਨੌਜਵਾਨ ਕੁਵੈਤ ’ਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ’ਚ ਸੱਤ ਨੌਜਵਾਨਾਂ ਦੀ ਦੁਖਦਾਈ ਮੌਤ ਹੋ ਗਈ। ਇਨ੍ਹਾਂ ਨੌਜਵਾਨਾਂ ’ਚੋਂ ਇਕ ਜਗਦੀਪ ਸਿੰਘ ਮੰਗਾ ਸੀ, ਜੋ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਕਸਬੇ ਦੋਰਾਂਗਲਾ ਦਾ ਰਹਿਣ ਵਾਲਾ ਸੀ।
ਦੋਰਾਂਗਲਾ ਵਾਸੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਕੁਵੈਤ ’ਚ ਉਸ ਦੇ ਭਰਾ ਨਾਲ ਰਹਿਣ ਵਾਲੇ ਨੌਜਵਾਨਾਂ ਨੇ ਉਸਨੂੰ ਦੱਸਿਆ ਸੀ ਕਿ ਜਦੋਂ ਉਹ ਕੰਮ ਲਈ ਜਾ ਰਹੇ ਸੀ ਤਾਂ ਸੜਕ ਹਾਦਸਾ ਵਾਪਰਿਆ ਅਤੇ ਸੱਤ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਝ ਦਿਨ ਪਹਿਲਾਂ ਉਸ ਦੇ ਭਰਾ ਦੀ ਪਛਾਣ ਹੋ ਗਈ ਸੀ। ਜਗਦੀਪ ਸਿੰਘ ਦੇ ਪਰਿਵਾਰ ’ਚ ਇਕ 11 ਸਾਲ ਦਾ ਪੁੱਤਰ, ਉਸਦੀ ਪਤਨੀ ਅਤੇ ਇਕ ਬਜ਼ੁਰਗ ਪਿਤਾ ਹੈ, ਜੋ ਪਹਿਲਾਂ ਹੀ ਆਪਣਾ ਗੁਜ਼ਾਰਾ ਤੋਰਨ ਲਈ ਸੰਘਰਸ਼ ਕਰ ਰਹੇ ਹਨ।
Read More : ‘ਆਪ’ ਪਹਿਲੇ, ਕਾਂਗਰਸ ਦੂਜੇ, ਅਕਾਲੀ ਦਲ ਤੀਜੇ ਤੇ ਭਾਜਪਾ ਚੌਥੇ ਸਥਾਨ ’ਤੇ ਰਹੀ
