ਬਰਨਾਲਾ, 3 ਅਕਤੂਬਰ : ਜ਼ਿਲਾ ਬਰਨਾਲਾ ਵਿਚ ਦੁਸਹਿਰਾ ਦੇਖਣ ਗਏ ਨੌਜਵਾਨ ਦੀ ਕਿਰਚ ਮਾਰ ਕੇ ਹੱਤਿਆ ਕਰ ਦਿੱਤੀ, ਜਿਸਦੀ਼ ਪਛਾਣ 27 ਸਾਲ ਦੇ ਹੀਰਾ ਸਿੰਘ ਪੁੱਤਰ ਭੋਲਾ ਸਿੰਘ, ਵਾਸੀ ਗਰਚਾ ਰੋਡ ਬਰਨਾਲਾ ਵਜੋਂ ਹੋਈ ਹੈ।
ਇਸ ਮੌਕੇ ਮ੍ਰਿਤਕ ਹੀਰਾ ਸਿੰਘ ਦੇ ਪਿਤਾ ਭੋਲਾ ਸਿੰਘ, ਪਤਨੀ ਰੀਟਾ, ਮਾਤਾ ਹਰਬੰਸ ਕੌਰ, ਚਾਚਾ ਹਰਜੀਤ ਸਿੰਘ ਅਤੇ ਨਿਰਮਲ ਸਿੰਘ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਹੀਰਾ ਸਿੰਘ ਦੁਸ਼ਹਿਰਾ ਦੇਖਣ ਗਿਆ ਸੀ ਪਰ ਦੁਸ਼ਹਿਰੇ ਵਿੱਚ ਦੋ ਧਿਰਾਂ ਦੀ ਆਪਸੀ ਲੜਾਈ ਝਗੜਾ ਹੋ ਰਿਹਾ ਸੀ, ਜਿਸ ਵਿਚ ਉਨ੍ਹਾਂ ਦੇ ਪੁੱਤਰ ਹੀਰਾ ਸਿੰਘ ਬੇਵਜਾਹ ਹੱਤਿਆ ਕਰ ਦਿੱਤੀ ਗਈ।
ਪਰਿਵਾਰ ਨੇ ਦੱਸਿਆ ਕਿ ਦੁਸਹਿਰੇ ਵਿੱਚ ਹੀਰਾ ਸਿੰਘ ਦਾ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਸੀ ਪਰ ਕੁਝ ਕਾਤਲਾਂ ਨੇ ਹੀਰਾ ਸਿੰਘ ਦੀ ਕਿਰਚ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਮੰਗ ਕਰਦੇ ਕਿਹਾ ਕਿ ਮ੍ਰਿਤਕ ਹੀਰਾ ਸਿੰਘ ਗਰੀਬ ਪਰਿਵਾਰ ਨਾਲ ਸੰਬੰਧਤ ਨੌਜਵਾਨ ਸੀ, ਵੈਲਡਿੰਗ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ।
ਮ੍ਰਿਤਕ ਆਪਣੇ ਪਿੱਛੇ ਰੋਂਦੇ ਕੁਰਲਾਉਂਦੇ ਆਪਣੇ ਪਿੱਛੇ ਆਪਣੇ ਨੌ ਮਹੀਨਿਆਂ ਦੀ ਧੀ, ਪਤਨੀ, ਮਾਤਾ, ਪਿਤਾ ਛੱਡ ਗਿਆ । ਮ੍ਰਿਤਕ ਦੇ ਪਰਿਵਾਰ ਨੇ ਕਾਤਲਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਕਿਹਾ ਕਿ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
Read More : ਆਈ ਲਵ ਮੁਹੰਮਦ ਪੋਸਟਰ ਵਿਵਾਦ ; 48 ਘੰਟਿਆਂ ਲਈ ਇੰਟਰਨੈੱਟ ਬੰਦ
