ਦਸੂਹਾ

ਇਟਲੀ ’ਚ ਦਸੂਹਾ ਦੇ ਨੌਜਵਾਨ ਦੀ ਭੇਤਭਰੀ ਹਲਾਤ ਵਿਚ ਮੌਤ

ਦਸੂਹਾ, 18 ਜਨਵਰੀ : ਕਸਬਾ ਦਸੂਹਾ ਦੇ ਪਿੰਡ ਖੋਲੇ ਦੇ 24 ਸਾਲਾ ਨੌਜਵਾਨ ਟਵਿੰਕਲ ਰੰਧਾਵਾ ਦੀ ਇਟਲੀ ਦੇ ਸ਼ਹਿਰ ਲਿਡੋ ਦਾ ਲਵੀਨੀਓ ਵਿਚ ਭੇਤਭਰੀ ਹਾਲਾਤਾਂ ਵਿਚ ਮੌਤ ਹੋ ਗਈ, ਜਿਸ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।

ਇਸ ਸਬੰਧੀ ਮ੍ਰਿਤਕ ਟਵਿੰਕਲ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਮੇਰੇ ਦੋ ਪੁੱਤਰ ਹਨ ਅਤੇ ਟਵਿੰਕਲ ਸਭ ਤੋਂ ਛੋਟਾ ਸੀ। ਪਰਿਵਾਰ ਦੀ ਵਿੱਤੀ ਸਥਿਤੀ ਮਾੜੀ ਹੈ, ਕਿਉਂਕਿ ਮੈਂ ਡਰਾਈਵਰ ਵਜੋਂ ਕੰਮ ਕਰਦਾ ਹਾਂ ਅਤੇ ਬਹੁਤ ਮੁਸ਼ਕਿਲ ਨਾਲ ਮੈਂ ਟਵਿੰਕਲ ਨੂੰ ਇਟਲੀ ਭੇਜਣ ਲਈ ਕਰਜ਼ਾ ਲਿਆ। ਸਿਰਫ ਪੰਜ ਮਹੀਨੇ ਹੀ ਹੋਏ ਸਨ ਇਟਲੀ ਗਏ ਨੂੰ। ਦੋ ਦਿਨ ਪਹਿਲਾਂ ਮੈਨੂੰ ਇਟਲੀ ਤੋਂ ਇਕ ਫੋਨ ਆਇਆ ਅਤੇ ਟਵਿੰਕਲ ਨਾਲ ਰਹਿਣ ਵਾਲੇ ਦੂਜੇ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਟਵਿੰਕਲ ਦੀ ਮੌਤ ਹੋ ਗਈ ਹੈ। ਟਵਿੰਕਲ ਇਕ ਉੱਜਵਲ ਭਵਿੱਖ ਦੀ ਭਾਲ ਲਈ ਉੱਥੇ ਗਿਆ ਸੀ।

ਉਨ੍ਹਾਂ ਦੱਸਿਆ ਕਿ ਮੈਂ ਦੋ ਦਿਨ ਪਹਿਲਾਂ ਟਵਿੰਕਲ ਨਾਲ ਫੋਨ ’ਤੇ ਗੱਲ ਕੀਤੀ ਸੀ ਅਤੇ ਉਹ ਬਹੁਤ ਖੁਸ਼ ਸੀ। ਮੇਰੇ ਪੁੱਤਰ ਦੀ ਅਚਾਨਕ ਮੌਤ ਦੀ ਖਬਰ ਨੇ ਸ਼ੱਕ ਪੈਦਾ ਕਰ ਦਿੱਤਾ ਹੈ ਅਤੇ ਉਸ ਨਾਲ ਕੁਝ ਅਣਸੁਖਾਵਾਂ ਵਾਪਰਿਆ ਹੋਇਆ ਹੋਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮਾਮਲੇ ਦੀ ਜਾਂਚ ਕਰਨ ਅਤੇ ਟਵਿੰਕਲ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਿਚ ਮਦਦ ਕਰਨ ਤਾਂ ਕਿ ਅੰਤਿਮ ਸੰਸਕਾਰ ਕੀਤਾ ਜਾ ਸਕੇ।

Read More : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਖੁਸ਼ੀ ਹੁੰਦੀ : ਭਗਵੰਤ ਮਾਨ

Leave a Reply

Your email address will not be published. Required fields are marked *