Spain News

ਸਾਈਕਲ ਚਲਾਉਂਦੇ ਸਮੇਂ ਪਹਾੜੀ ਤੋਂ ਡਿੱਗਿਆ ਨੌਜਵਾਨ, ਮੌਤ

3 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਨਾਲ ਗਿਆ ਸੀ ਸਪੇਨ

ਕਰਨਾਲ, 7 ਜਨਵਰੀ :ਹਰਿਆਣਾ ਦੇ ਇਕ ਨੌਜਵਾਨ ਦੀ ਸਪੇਨ ਵਿਚ ਪਹਾੜੀ ਤੋਂ ਡਿੱਗ ਕੇ ਹੋ ਗਈ। ਉਹ ਆਪਣੀ ਸਾਈਕਲ ‘ਤੇ ਫੂਡ ਦੀ ਡਲਿਵਰੀ ਕਰਨ ਜਾ ਰਿਹਾ ਸੀ। ਅਚਾਨਕ ਪਹਾੜੀ ਇਲਾਕੇ ‘ਤੇ ਚੜ੍ਹਦੇ ਸਮੇਂ ਉਹ ਘਬਰਾ ਗਿਆ ਅਤੇ ਡਿੱਗ ਪਿਆ।

ਰਾਹਗੀਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਕਰਨਾਲ ਵਿੱਚ ਉਸ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।

ਮ੍ਰਿਤਕ ਦੀ ਪਛਾਣ ਕਰਨਾਲ ਦੇ ਨੇੜੇ ਪੈਂਦੇ ਕੈਮਲਾ ਪਿੰਡ ਦੇ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਉਹ ਤਿੰਨ ਮਹੀਨੇ ਪਹਿਲਾਂ ਆਪਣੀ ਪਤਨੀ ਨਾਲ ਸਪੇਨ ਆਇਆ ਸੀ ਅਤੇ ਬਾਰਸੀਲੋਨਾ ਵਿਚ ਰਹਿੰਦਾ ਸੀ।

ਡਾਕਟਰਾਂ ਦਾ ਕਹਿਣਾ ਹੈ ਕਿ ਮੁਕੇਸ਼ ਨੂੰ ਦਿਲ ਦਾ ਦੌਰਾ ਪਿਆ ਹੈ। ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇਗਾ, ਜਿੱਥੇ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Read More : ਸਿਹਤ ਮੰਤਰੀ ਵੱਲੋਂ ਨਿੱਜੀ ਹਸਪਤਾਲਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਵਿਚ ਸ਼ਾਮਲ ਹੋਣ ਦਾ ਸੱਦਾ

Leave a Reply

Your email address will not be published. Required fields are marked *