truck collided

ਟ੍ਰਾਂਸਫ਼ਾਰਮਰ ਨਾਲ ਟਕਰਾਇਆ ਟਰੱਕ, ਹੋਇਆ ਵੱਡਾ ਧਮਾਕਾ

ਭੇਟ ਨਾਲ ਭਰਿਆ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ

ਲੁਧਿਆਣਾ, 13 ਸਤੰਬਰ : ਲੁਧਿਆਣਾ ਸ਼ਹਿਰ ਵਿਚ ਸ਼ਨੀਵਾਰ ਸ਼ਾਮ ਨੂੰ ਇਕ ਵੱਡਾ ਹਾਦਸਾ ਵਾਪਰਿਆ। ਜਿਥੇ ਸ਼ਹਿਰ ਦੇ ਇਕਬਾਲ ਨਗਰ ਸਥਿਤ ਟਿੱਬਾ ਰੋਡ ਦੀ ਮੁੱਖ ਸੜਕ ‘ਤੇ ਪੇਂਟ ਨਾਲ ਭਰਿਆ ਇੱਕ ਟਰੱਕ ਸੜਕ ਕਿਨਾਰੇ ਲੱਗੇ ਟ੍ਰਾਂਸਫਾਰਮਰ ਨਾਲ ਟਕਰਾ ਗਿਆ। ਟੱਕਰ ਹੁੰਦੇ ਹੀ ਟ੍ਰਾਂਸਫਾਰਮਰ ਵਿੱਚੋਂ ਚੰਗਿਆੜੀਆਂ ਨਿਕਲੀਆਂ, ਜੋ ਟਰੱਕ ਵਿੱਚ ਰੱਖੇ ਪੇਂਟ ਦੇ ਡਰੰਮਾਂ ‘ਤੇ ਡਿੱਗ ਪਈਆਂ।

ਜਿਵੇਂ ਹੀ ਚੰਗਿਆੜੀ ਡਿੱਗੀ, ਇੱਕ ਵੱਡਾ ਧਮਾਕਾ ਹੋਇਆ ਅਤੇ ਟਰੱਕ ਕੁਝ ਹੀ ਸਮੇਂ ਵਿੱਚ ਅੱਗ ਦੇ ਗੋਲੇ ਵਿੱਚ ਬਦਲ ਗਿਆ। ਅੱਗ ਇੰਨੀ ਤੇਜ਼ ਸੀ ਕਿ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਧਮਾਕੇ ਨਾਲ ਨੇੜਲੇ ਟ੍ਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਵਿੱਚ ਵੀ ਅੱਗ ਫੈਲ ਗਈ।

ਹਾਦਸੇ ਸਮੇਂ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਖੁਸ਼ਕਿਸਮਤੀ ਨਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਵਿਭਾਗ ਦੇ ਕਰਮਚਾਰੀ ਰਵੀ ਕੁਮਾਰ ਨੇ ਦੱਸਿਆ ਕਿ ਵਿਭਾਗ ਨੂੰ ਸ਼ਾਮ 7:18 ਵਜੇ ਘਟਨਾ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

ਹਾਦਸੇ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਟ੍ਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਬੁਰੀ ਤਰ੍ਹਾਂ ਸੜ ਗਈਆਂ ਸਨ। ਫਿਲਹਾਲ ਬਿਜਲੀ ਵਿਭਾਗ ਨੁਕਸਾਨ ਦਾ ਮੁਲਾਂਕਣ ਕਰ ਰਿਹਾ ਹੈ।

Read More : ਸ਼੍ਰੋਮਣੀ ਕਮੇਟੀ ਪਾਰਦਰਸ਼ੀ ਤਰੀਕੇ ਨਾਲ ਦੇ ਰਹੀ ਐ ਰਾਹਤ ਸੇਵਾਵਾਂ : ਐਡਵੋਕੇਟ ਧਾਮੀ

Leave a Reply

Your email address will not be published. Required fields are marked *