truck

ਨੈਸ਼ਨਲ ਹਾਈਵੇ ’ਤੇ ਟਰੱਕ ਨੂੰ ਲੱਗੀ ਅੱਗ

ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਪਾਇਆ ਕਾਬੂ

ਗੁਰਦਾਸਪੁਰ, 11 ਜੂਨ : ਪਠਾਨਕੋਟ-ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਸੋਹਲ ਦੇ ਨਜ਼ਦੀਕ ਕਿਸੇ ਉੱਚ ਅਧਿਕਾਰੀ ਦਾ ਸਾਮਾਨ ਲੋਡ ਕਰ ਕੇ ਬਟਾਲਾ ਤੋਂ ਗੁਰਦਾਸਪੁਰ ਆ ਰਹੇ ਇਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਜਦੋਂ ਇਸ ਸਬੰਧੀ ਟਰੱਕ ਚਾਲਕ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਗੁਰਦਾਸਪੁਰ ਨੂੰ ਦਿੱਤੀ।

ਦੱਸਣਯੋਗ ਹੈ ਕਿ ਇਕ ਟਰੱਕ ਚਾਲਕ ਕਿਸੇ ਉੱਚ ਅਧਿਕਾਰੀ ਦਾ ਘਰੇਲੂ ਸਾਮਾਨ ਲੋਡ ਕਰ ਕੇ ਬਟਾਲਾ ਤੋਂ ਗੁਰਦਾਸਪੁਰ ਨੂੰ ਆ ਰਿਹਾ ਸੀ ਕਿ ਜਦੋਂ ਉਹ ਧਾਰੀਵਾਲ ਦੇ ਨਜ਼ਦੀਕ ਪੈਂਦੇ ਪਿੰਡ ਸੋਹਲ ਨਜ਼ਦੀਕ ਪਹੁੰਚਿਆਂ ਤਾਂ ਅਚਾਨਕ ਟਰੱਕ ’ਚ ਪਏ ਸਾਮਾਨ ਨੂੰ ਅੱਗ ਲੱਗ ਗਈ।

ਇਸ ਦੀ ਸੂਚਨਾ ਜਦੋਂ ਰਾਹਗੀਰਾਂ ਨੇ ਟਰੱਕ ਚਾਲਕ ਨੂੰ ਦਿੱਤੀ ਤਾਂ ਉਸ ਨੇ ਤੁਰੰਤ ਟਰੱਕ ਨੂੰ ਰੋਕ ਕੇ ਇਸ ਦੀ ਸੂਚਨਾ ਗੁਰਦਾਸਪੁਰ ਦੇ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ’ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

Read More : ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ

Leave a Reply

Your email address will not be published. Required fields are marked *