ਅੰਮ੍ਰਿਤਸਰ ਤੋਂ ਸਹਰਸਾ ਜਾ ਰਹੀ ਗਰੀਬ ਰੱਥ
ਸਰਹਿੰਦ, 18 ਅਕਤੂਬਰ : ਅੱਜ ਸਵੇਰੇ ਪੰਜਾਬ ਵਿਚ ਹਾਦਸਾ ਵਾਪਰਿਆ , ਜਿਸ ਵਿਚ ਸਵੇਰੇ ਅੰਮ੍ਰਿਤਸਰ-ਸਹਰਸਾ ਗਰੀਬ ਰਥ (12204, ਬਿਹਾਰ ਜਾਣ ਵਾਲੀ ਰੇਲਗੱਡੀ ਗਰੀਬਰਥ) ਦੇ 2-3 ਏ.ਸੀ. ਡੱਬਿਆਂ ਵਿਚ ਬ੍ਰਾਹਮਣਮਾਜਰਾ ਨਜ਼ਦੀਕ ਸਰਹਿੰਦ ਰੇਲਵੇ ਸਟੇਸ਼ਨ ਦੇ ਕੋਲ ਅੱਗ ਲੱਗ ਗਈ। ਅੱਗ ਲੱਗਦੇ ਹੀ ਰੇਲਗੱਡੀ ਵਿਚ ਸਵਾਰ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ।
ਇਸ ਦੌਰਾਨ ਨੇੜਲੇ ਮਿਉਂਸੀਪਲ ਕਾਰਪੋਰੇਸ਼ਨ ਦਫ਼ਤਰ ਤੋਂ ਅੱਗ ਬੁਝਾਊ ਦਸਤੇ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ਕਰ ਰਹੇ ਹਨ। ਏ. ਸੀ. ਡੱਬਾ (G19, 223125/C) ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਦਕਿ ਹੋਰ 2 ਡੱਬਿਆਂ ਨੂੰ ਹਲਕਾ ਨੁਕਸਾਨ ਪਹੁੰਚਿਆ ਹੈ। ਪ੍ਰਭਾਵਿਤ ਡੱਬਿਆਂ ਨੂੰ ਰੇਲਗੱਡੀ ਤੋਂ ਅਲੱਗ ਕਰ ਦਿੱਤਾ ਗਿਆ ਹੈ।
ਰੇਲਵੇ ਕਰਮਚਾਰੀਆਂ ਨੇ ਤੁਰੰਤ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅੱਗ ‘ਤੇ ਕਾਬੂ ਪਾਉਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਚੱਲਦੀ ਰੇਲ ਗੱਡੀ ਵਿਚ ਸ਼ਾਰਟ ਸਰਕਟ ਕਾਰਨ ਲੱਗੀ।
ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੁਚਨਾ ਨਹੀਂ ਹੈ। ਹਾਲਾਂਕਿ, ਇਕ ਮਹਿਲਾ ਨੂੰ ਸਮਾਨ ਉਤਾਰਦੇ ਸਮੇਂ ਹਲਕੀਆਂ ਸੱਟਾ ਲੱਗੀਆਂ ਤੇ ਝੁਲਸਣ ਮਗਰੋਂ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
Read More : ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨਾਲ ਕੀਤੀ ਮੁਲਾਕਾਤ