ਤਿੰਨ ਦਰਜਨ ਦੇ ਕਰੀਬ ਲੋਕ ਹੋਏ ਜ਼ਖਮੀ
ਬਾਰਾਬੰਕੀ, 28 ਜੁਲਾਈ : ਸੋਮਵਾਰ ਸਵੇਰੇ 3 ਵਜੇ ਬਿਜਲੀ ਦੇ ਝਟਕੇ ਕਾਰਨ ਔਸਨੇਸ਼ਵਰ ਮੰਦਰ ਵਿਚ ਭਗਦੜ ਮਚ ਗਈ,ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਦਰਜਨ ਦੇ੍ ਕਰੀਬ ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹੈਦਰਗੜ੍ਹ ਸਥਿਤ ਔਸਨੇਸ਼ਵਰ ਮੰਦਰ ਵਿਚ ਰਾਤ 12 ਵਜੇ ਤੋਂ ਸ਼ਰਧਾਲੂ ਜਲਭਿਸ਼ੇਕ ਲਈ ਲਾਈਨ ਵਿਚ ਖੜ੍ਹੇ ਸਨ। ਸਵੇਰੇ 3 ਵਜੇ ਸ਼ਰਧਾਲੂਆਂ ਨੂੰ ਧੁੱਪ ਅਤੇ ਛਾਂ ਤੋਂ ਬਚਾਉਣ ਲਈ ਲਗਾਈ ਟੀਨ ਸ਼ੈੱਡ ‘ਤੇ ਇਕ ਤਾਰ ਟੁੱਟ ਕੇ ਡਿੱਗ ਗਈ, ਜਿਸ ਕਾਰਨ ਕਰੰਟ ਫੈਲ ਗਿਆ ਅਤੇ ਭਗਦੜ ਮਚ ਗਈ। ਲੋਕ ਇੱਕ ਦੂਜੇ ਨੂੰ ਧੱਕਾ ਦੇ ਕੇ ਭੱਜਣ ਲੱਗੇ। ਕਈ ਲੋਕ ਹਾਦਸੇ ਵਿਚ ਡਿੱਗ ਪਏ ਅਤੇ ਦੱਬ ਗਏ।
ਤ੍ਰਿਵੇਦੀਗੰਜ ਦੇ ਮੁਬਾਰਕਪੁਰ ਦਾ ਰਹਿਣ ਵਾਲਾ 22 ਸਾਲਾ ਪ੍ਰਸ਼ਾਂਤ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। 37 ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਹੈਦਰਗੜ੍ਹ ਅਤੇ ਤ੍ਰਿਵੇਦੀਗੰਜ ਸੀਐਚਸੀ ਵਿਚ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਏਬਰੇਲੀ ਦੇ ਮਾਝੀਸਾ ਦੇ ਰਹਿਣ ਵਾਲੇ ਅਰਜੁਨ ਨੂੰ ਗੰਭੀਰ ਹਾਲਤ ਵਿਚ ਜ਼ਿਲਾ ਹਸਪਤਾਲ ਰੈਫਰ ਕੀਤਾ ਗਿਆ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲਾ ਮੈਜਿਸਟ੍ਰੇਟ ਸ਼ਸ਼ਾਂਕ ਤ੍ਰਿਪਾਠੀ ਅਤੇ ਪੁਲਿਸ ਸੁਪਰਡੈਂਟ ਅਰਪਿਤ ਵਿਜੇਵਰਗੀਆ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਔਸ਼ਨੇਸ਼ਵਰ ਮੰਦਰ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਬਾਂਦਰ ਰਹਿੰਦੇ ਹਨ। ਇਨ੍ਹਾਂ ਬਾਂਦਰਾਂ ਦੇ ਭੱਜਣ ਕਾਰਨ ਤਾਰ ਟੁੱਟ ਗਈ ਅਤੇ ਟੀਨ ਸ਼ੈੱਡ ‘ਤੇ ਡਿੱਗ ਪਈ।
Read More : ਨਾਬਾਲਿਗ ਮੁੰਡੇ ਨਾਲ ਦੋਸਤਾਂ ਨੇ ਕੀਤੀ ਬਦਫੈਲੀ