silver

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ

ਨਵੀਂ ਦਿੱਲੀ, 27 ਜਨਵਰੀ : ਰਾਸ਼ਟਰੀ ਰਾਜਧਾਨੀ ’ਚ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ ਵੇਖਿਆ ਗਿਆ। ਵਧਦੇ ਭੂ-ਸਿਆਸੀ ਅਤੇ ਵਪਾਰਕ ਤਣਾਅ ਵਿਚਾਲੇ ਨਿਵੇਸ਼ਕਾਂ ਦੀ ਮਜ਼ਬੂਤ ਮੰਗ ਅਤੇ ਵਿਸ਼ਵਵਿਆਪੀ ਤੇਜ਼ੀ ਕਾਰਨ ਦੋਵੇਂ ਕੀਮਤੀ ਧਾਤਾਂ ਰਿਕਾਰਡ ਉਚਾਈ ’ਤੇ ਪਹੁੰਚ ਗਈਆਂ।

ਬਾਜ਼ਾਰ ਮਾਹਰਾਂ ਅਨੁਸਾਰ ਸੋਨੇ ਦੀ ਕੀਮਤ 3900 ਰੁਪਏ ਵਧ ਕੇ 1,64,100 ਰੁਪਏ ਪ੍ਰਤੀ 10 ਗ੍ਰਾਮ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਸੋਮਵਾਰ ਨੂੰ 77ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਸਰਾਫਾ ਬਾਜ਼ਾਰ ਬੰਦ ਸਨ। ਚਾਂਦੀ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਸਰਾਫਾ ਬਾਜ਼ਾਰ ’ਚ ਇਕ ਵਾਰ ਫਿਰ ਸੋਨੇ ਨੂੰ ਪਿੱਛੇ ਛੱਡ ਦਿੱਤਾ। ਚਾਂਦੀ 25,500 ਰੁਪਏ ਉਛਲ ਕੇ 3,62,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਈ।

ਫਾਰੈਕਸ ਡਾਟ ਕਾਮ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ’ਚ ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ ਰਹੀ ਅਤੇ ਹਾਜ਼ਰ ਕੀਮਤਾਂ 8.55 ਡਾਲਰ ਭਾਵ 8.24 ਫੀਸਦੀ ਵਧ ਕੇ 112.41 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈਆਂ। ਪਿਛਲੇ ਸੈਸ਼ਨ ’ਚ ਚਾਂਦੀ 14.42 ਡਾਲਰ ਜਾਂ 14 ਫੀਸਦੀ ਵਧ ਕੇ 117.73 ਡਾਲਰ ਪ੍ਰਤੀ ਔਂਸ ਦੇ ਨਵੇਂ ਸਿਖਰ ’ਤੇ ਪਹੁੰਚ ਗਈ ਸੀ।

ਗਲੋਬਲ ਬਾਜ਼ਾਰਾਂ ’ਚ ਸੋਨੇ ’ਚ ਵੀ ਤੇਜ਼ੀ ਦਾ ਸਿਲਸਿਲਾ ਜਾਰੀ ਰਿਹਾ ਅਤੇ ਲਗਾਤਾਰ 7ਵੇਂ ਦਿਨ ਇਸ ’ਚ ਵਾਧਾ ਦੇਖਿਆ ਗਿਆ। ਸੋਨਾ 79.13 ਡਾਲਰ ਭਾਵ 1.58 ਫੀਸਦੀ ਵਧ ਕੇ 5,087.48 ਡਾਲਰ ਪ੍ਰਤੀ ਔਂਸ ਹੋ ਗਿਆ।

Read More : ਕਿੰਨਰ ਅਖਾੜੇ ਨੇ ਮਮਤਾ ਕੁਲਕਰਨੀ ਨੂੰ ਬਾਹਰ ਕੱਢਿਆ

Leave a Reply

Your email address will not be published. Required fields are marked *