school student

ਇਟਲੀ ’ਚ ਸਕੂਲੀ ਵਿਦਿਆਰਥੀ ਨੇ ਅਧਿਆਪਕ ਦੇ ਗਲੇ ’ਤੇ ਮਾਰਿਆ ਚਾਕੂ

ਸ਼ਰਟ ’ਤੇ ਲਿਖਿਆ ਸੀ ‘ਬਦਲਾ’, ਹਮਲਾਵਰ ਵਿਦਿਆਰਥੀ ਪੁਲਸ ਹਵਾਲੇ; ਅਧਿਆਪਕ ਖ਼ਤਰੇ ਤੋਂ ਬਾਹਰ

ਮਿਲਾਨ, 25 ਮਾਰਚ : ਇਟਲੀ ਦੇ ਜ਼ਿਲਾ ਬੈਰਗਾਮੋ ਦੇ ਸ਼ਹਿਰ ਤਰੈਸਕੋਰੇ ਬਲਨਾਰੀਓ ਦੇ ਇਕ ਸਕੂਲ ’ਚ 13 ਸਾਲਾ ਵਿਦਿਆਰਥੀ ਵੱਲੋਂ ਆਪਣੇ ਹੀ ਅਧਿਆਪਕ ’ਤੇ ਚਾਕੂ ਨਾਲ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਸਕੂਲ ਲੱਗਣ ਤੋਂ ਪਹਿਲਾਂ ਬਰਾਂਡੇ ’ਚ ਖੜ੍ਹੇ ਅਧਿਆਪਕ ਦੇ ਗਲੇ ’ਤੇ ਵਿਦਿਆਰਥੀ ਨੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।

ਘਟਨਾ ਦੇ ਤੁਰੰਤ ਬਾਅਦ ਉੱਥੇ ਮੌਜੂਦ ਦੋ ਹੋਰ ਅਧਿਆਪਕਾਂ ਨੇ ਹਿੰਮਤ ਦਿਖਾਉਂਦੇ ਹੋਏ ਵਿਦਿਆਰਥੀ ਨੂੰ ਫੜ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਵਿਦਿਆਰਥੀ ਨੇ ਆਪਣੀ ਸ਼ਰਟ ਉੱਪਰ ‘ਬਦਲਾ’ ਲਿਖਿਆ ਹੋਇਆ ਸੀ, ਜੋ ਕਿਸੇ ਪੁਰਾਣੀ ਰੰਜਿਸ਼ ਵੱਲ ਇਸ਼ਾਰਾ ਕਰਦਾ ਹੈ। ਸਥਾਨਕ ਸਿੱਖਿਆ ਮੰਤਰੀ ਨੇ ਦੱਸਿਆ ਕਿ ਜ਼ਖ਼ਮੀ ਅਧਿਆਪਕ ਹਸਪਤਾਲ ’ਚ ਜ਼ੇਰੇ-ਇਲਾਜ ਹੈ ਅਤੇ ਹੁਣ ਖ਼ਤਰੇ ਤੋਂ ਬਾਹਰ ਹੈ।

ਦੂਜੇ ਪਾਸੇ ਪੁਲਸ ਨੇ ਇਸ ਨੂੰ ਬਹੁਤ ਮੰਦਭਾਗੀ ਘਟਨਾ ਦੱਸਿਆ ਹੈ। ਹਾਲਾਂਕਿ, ਵਿਦਿਆਰਥੀ ਦੀ ਉਮਰ ਘੱਟ ਹੋਣ ਕਾਰਨ ਕਾਨੂੰਨੀ ਨਿਯਮਾਂ ਮੁਤਾਬਕ ਉਸ ’ਤੇ ਕੋਈ ਫ਼ੌਜਦਾਰੀ ਕੇਸ ਦਰਜ ਨਹੀਂ ਕੀਤਾ ਜਾਵੇਗਾ। ਇਸ ਘਟਨਾ ਨੇ ਸਕੂਲਾਂ ’ਚ ਵਿਦਿਆਰਥੀਆਂ ਦੇ ਵਧ ਰਹੇ ਹਿੰਸਕ ਰੁਝਾਨ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Read More : ਵਿਜੀਲੈਂਸ ਬਿਊਰੋ ਦਾ ਐਕਸ਼ਨ: 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂ

Leave a Reply

Your email address will not be published. Required fields are marked *