ਸਥਾਨਕ ਲੋਕ ਨੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ
ਦੀਨਾਨਗਰ, 23 ਜੁਲਾਈ : ਜ਼ਿਲਾ ਗੁਰਦਾਸਪੁਰ ਵਿਚ ਦੀਨਾਨਗਰ ਸ਼ਹਿਰ ਦੇ ਬਾਈਪਾਸ ਨੇੜੇ ਪੈਂਦੇ ਪਿੰਡ ਮਾੜੀ ‘ਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਇਕ ਪ੍ਰਾਈਵੇਟ ਸਕੂਲ ਦੀ ਬੱਸ ਖੇਤਾਂ ‘ਚ ਅਚਾਨਕ ਪਲਟ ਗਈ। ਇਸ ਦੌਰਾਨ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ।
ਹਾਲਾਂਕਿ, ਬੱਸ ਚਾਲਕ ਸਮੇਤ ਬੱਸ ‘ਚ ਸਵਾਰ ਛੋਟੇ-ਛੋਟੇ ਬੱਚੇ ਹਾਦਸੇ ਤੋਂ ਬਚ ਗਏ। ਇਸ ਦੌਰਾਨ, ਘਟਨਾ ਦੀ ਜਾਣਕਾਰੀ ਮਿਲਦੇ ਹੀ ਬੱਚਿਆਂ ਦੇ ਮਾਪੇ ਤੇ ਸਕੂਲ ਪ੍ਰਿੰਸੀਪਲ ਮੌਕੇ ‘ਤੇ ਪਹੁੰਚੇ ਅਤੇ ਬੱਚਿਆਂ ਦਾ ਹਾਲ-ਚਾਲ ਪੁੱਛਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਵਾਪਰਿਆ।
ਜਾਣਕਾਰੀ ਦਿੰਦੇ ਹੋਏ ਪਿੰਡ ਮਾੜੀ ਦੇ ਸਾਬਕਾ ਸਰਪੰਚ ਸੀਕੂ ਨੇ ਦੱਸਿਆ ਕਿ ਇਕ ਪ੍ਰਾਈਵੇਟ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਜਿਵੇਂ ਹੀ ਇਹ ਪਿੰਡ ਨੇੜੇ ਪਹੁੰਚੀ, ਅਚਾਨਕ ਪਲਟ ਗਈ ਜਿਸ ਨਾਲ ਬੱਸ ਵਿਚ ਸਵਾਰ ਬੱਚੇ ਚੀਕਾਂ ਮਾਰਨ ਲੱਗੇ। ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ। ਹਾਲਾਂਕਿ, ਹਾਦਸੇ ਵਿਚ ਬੱਚੇ ਬਚ ਗਏ।
ਇਸ ਦੌਰਾਨ, ਬੱਚਿਆਂ ਦੇ ਅਭਿਵਾਵਕ ਮੌਕੇ ‘ਤੇ ਪਹੁੰਚੇ, ਜਦਕਿ ਸਕੂਲ ਦੇ ਪ੍ਰਿੰਸੀਪਲ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਬੱਚਿਆਂ ਦਾ ਹਾਲ-ਚਾਲ ਪੁੱਛਿਆ। ਬੱਸ ਚਾਲਕ ਦੇ ਅਨੁਸਾਰ, ਇਹ ਹਾਦਸਾ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਵਾਪਰਿਆ।
ਇਸ ਦੌਰਾਨ ਪ੍ਰਿੰਸੀਪਲ ਡਾ. ਜਯੋਤੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚ ਗਏ, ਜਿੱਥੇ ਬੱਸ ਪਲਟੀ ਹੈ, ਉੱਥੇ ਇਕ ਛੋਟਾ ਰਸਤਾ ਹੈ, ਜਿਸ ਕਾਰਨ ਬੱਸ ਅਚਾਨਕ ਪਲਟ ਗਈ। ਉਨ੍ਹਾਂ ਕਿਹਾ ਕਿ ਸਾਰੇ ਬੱਚੇ ਸੁਰੱਖਿਅਤ ਹਨ।
Read More : ਚੀਫ ਖਾਲਸਾ ਦੀਵਾਨ ਦੇ ਸਮੂਹ ਮੈਂਬਰ 41 ਦਿਨਾਂ ’ਚ ਅੰਮ੍ਰਿਤਧਾਰੀ ਹੋਣ : ਜਥੇ. ਗੜਗੱਜ