ਕਈ ਬੱਚੇ ਜ਼ਖਮੀ
ਭਿਵਾਨੀ, 10 ਜੁਲਾਈ : ਹਰਿਆਣਾ ਦੇ ਭਿਵਾਨੀ ਨੇੜੇ ਪਿੰਡ ਬਲਿਆਲੀ ਤੋਂ ਬਾਵਾਨੀਖੇੜਾ ਰੋਡ ‘ਤੇ ਇਕ ਸਕੂਲ ਬੱਸ ਸੜਕ ਤੋਂ ਹੇਠਾਂ ਕੱਚੀ ਥਾਂ ਉਤਰ ਗਈ। ਇਸ ਹਾਦਸੇ ਵਿਚ ਕਈ ਬੱਚੇ ਜ਼ਖ਼ਮੀ ਵੀ ਹੋਏ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਅਤੇ ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ।
ਜ਼ਿਕਰਯੋਗ ਹੈ ਕਿ ਜਿੱਥੇ ਸਕੂਲ ਬੱਸ ਸੜਕ ਤੋਂ ਹੇਠਾਂ ਉਤਰੀ, ਉੱਥੇ ਖੇਤ ਸੜਕ ਤੋਂ ਲਗਭਗ 7-8 ਫੁੱਟ ਡੂੰਘੇ ਹਨ। ਇਸ ਬੱਸ ਵਿਚ ਕਰੀਬ 50 ਬੱਚੇ ਸਵਾਰ ਸਨ। ਸ਼ੁੱਕਰ ਹੈ ਕਿ ਇੱਕ ਵੱਡਾ ਹਾਦਸਾ ਟਲ ਗਿਆ।
ਵੀਰਵਾਰ ਸਵੇਰੇ ਇਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਪਿੰਡ ਬਲਿਆਲੀ ਤੋਂ ਬਾਵਾਨੀਖੇੜਾ ਜਾ ਰਹੀ ਸੀ। ਇਸ ਦੌਰਾਨ ਜਦੋਂ ਬੱਸ ਪਿੰਡ ਬਲਿਆਲੀ ਤੋਂ ਲਗਭਗ 1-2 ਕਿਲੋਮੀਟਰ ਦੀ ਦੂਰੀ ‘ਤੇ ਗਈ ਤਾਂ ਸਾਹਮਣੇ ਤੋਂ ਇਕ ਨਿੱਜੀ ਕੰਪਨੀ ਦੀ ਬੱਸ ਵੀ ਆ ਰਹੀ ਸੀ। ਜਦੋਂ ਦੋਵੇਂ ਬੱਸਾਂ ਸੜਕ ਪਾਰ ਕਰ ਰਹੀਆਂ ਸਨ, ਤਾਂ ਪ੍ਰਾਈਵੇਟ ਸਕੂਲ ਦੀ ਬੱਸ ਸੜਕ ਤੋਂ ਖਤਾਨਾ ਵਿਚ ਡਿੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।
Read More : ਜਾਸੂਸੀ ਕਰਨ ਦੇ ਦੋਸ਼ ਵਿਚ ਸਾਬਕਾ ਫ਼ੌਜੀ ਗ੍ਰਿਫ਼ਤਾਰ