ਦੂਜਾ ਗੰਭੀਰ ਜ਼ਖਮੀ
ਬਰੈਂਪਟਨ, 21 ਅਗਸਤ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ 19 ਅਗਸਤ ਦੀ ਰਾਤ ਨੂੰ ਇਕ ਘਰ ਵਿਚ ਦਾਖ਼ਲ ਹੋ ਕੇ ਕੀਤੀ ਫਾਇਰਿੰਗ ਦੀ ਘਟਨਾ ਵਿਚ ਇਕ ਪੰਜਾਬੀ ਸੋਨੂੰ ਚੱਠਾ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਪੀਲ ਰੀਜਨਲ ਪੁਲਿਸ ਨੂੰ ਰਾਤ 8:40 ਵਜੇ ਦੇ ਕਰੀਬ ਬੇਹੈਂਪਟਨ ਡਰਾਈਵ, ਹੰਬਰਵੈਸਟ ਪਾਰਕਵੇਅ ਅਤੇ ਕੈਸਲਮੋਰ ਰੋਡ ਦੇ ਨੇੜੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ।
ਪੁਲਿਸ ਅਨੁਸਾਰ ਜਦੋਂ ਅਫ਼ਸਰ ਮੌਕੇ ’ਤੇ ਪਹੁੰਚੇ, ਉਨ੍ਹਾਂ ਨੂੰ 2 ਵਿਅਕਤੀ ਗੰਭੀਰ ਹਾਲਤ ’ਚ ਮਿਲੇ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਸਨ। ਇਕ ਵਿਅਕਤੀ ਨੂੰ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਦੂਜੇ ਨੂੰ ਗੰਭੀਰ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ।
ਪੁਲਸ ਨੇ ਹਾਲੇ ਤੱਕ ਸ਼ੱਕੀਆਂ ਜਾਂ ਕਿਸੇ ਵਾਹਨ ਦੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ ਅਤੇ ਹੋਮੀਸਾਈਡ ਯੂਨਿਟ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੇ ਸਥਾਨਕ ਪੰਜਾਬੀ ਭਾਈਚਾਰੇ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ, ਜੋ ਕਿ ਇਸ ਇਲਾਕੇ ਵਿਚ ਸੰਘਣੀ ਵਸੋਂ ਵਾਲਾ ਹੈ।
Read More : ਮੰਤਰੀ ਈ. ਟੀ. ਓ. ਵਲੋਂ ਮਜੀਠਾ ’ਚ ਨਗਰ ਕੌਂਸਲ ਦੀ ਨਵੀਂ ਇਮਾਰਤ ਦਾ ਉਦਘਾਟਨ