ਅੰਮ੍ਰਿਤਸਰ, 6 ਸਤੰਬਰ : ਜ਼ਿਲਾ ਅੰਮ੍ਰਿਤਸਰ ਵਿਚ ਪੁਲਸ ਚੌਕੀ ਕੱਕੜ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਛੱਪੜ ’ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਮ੍ਰਿਤਕ ਸਾਹਿਬ ਸਿੰਘ (50) ਦੇ ਪੁੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਹਿਰ ਸਾਢੇ 3 ਵਜੇ ਦੇ ਕਰੀਬ ਸਾਡੀ ਮੱਝ ਘਰ ਨੇੜੇ ਦੇ ਛੱਪੜ ’ਚ ਵੜ ਗਈ। ਜਦੋਂ ਮੇਰੇ ਪਿਤਾ ਸਾਹਿਬ ਸਿੰਘ ਉਸ ਮੱਝ ਨੂੰ ਕੱਢਣ ਲਈ ਛੱਪੜ ’ਚ ਵੜੇ ਤਾਂ ਛੱਪੜ ’ਚ ਬੂਟੀ ਅਤੇ ਪਾਣੀ ਡੂੰਘਾ ਹੋਣ ਕਾਰਨ ਉਹ ਛੱਪੜ ’ਚੋਂ ਨਹੀਂ ਨਿਕਲ ਸਕੇ। ਆਸ-ਪਾਸ ਦੇ ਲੋਕਾਂ ਵੱਲੋਂ ਰੌਲਾ ਪਾਉਣ ’ਤੇ ਜਦੋਂ ਮੈਂ ਆਪਣੇ ਪਿਤਾ ਨੂੰ ਛੱਪੜ ’ਚੋਂ ਕੱਢਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
Read More : ਨਦੀਆਂ ਓਵਰਫਲੋ, ਫਸਲਾਂ ਡੁੱਬੀਆਂ, ਦਰਜਨਾਂ ਪਿੰਡ ਪਾਣੀ ’ਚ ਘਿਰੇ