20 ਲੱਖ ਤੋਂ ਵੱਧ ਦਾ ਨੁਕਸਾਨ, 35 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅੱਗ ਬੁਝਾਉਣ
ਬਟਾਲਾ, 21 ਅਕਤੂਬਰ : ਦੀਵਾਲੀ ਦੀ ਰਾਤ ਬਟਾਲਾ ਦੇ ਕੌਸ਼ੱਲਿਆ ਦੇਵੀ ਹਸਪਤਾਲ ਦੇ ਸਾਹਮਣੇ ਵਾਲੀ ਗਲੀ ਮਾਸਟਰ ਮਾਰਕੀਟ ਵਿਚ ਕਬਾੜੀਏ ਦੀ ਦੁਕਾਨ ਨੂੰ ਅੱਗ ਲੱਗਣ ਨਾਲ 20 ਲੱਖ ਤੋਂ ਵੱਧ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਰਾਘਵ ਪੁੱਤਰ ਨਰੇਸ਼ ਮਹਾਜਨ ਵਾਸੀ ਬਟਾਲਾ ਨੇ ਦੱਸਿਆ ਕਿ ਸਾਡਾ ਕਬਾੜ ਦਾ ਕੰਮ ਹੈ ਅਤੇ ਬੀਤੀ ਰਾਤ 10 ਵਜੇ ਦੇ ਕਰੀਬ ਗੋਦਾਮ ਵਿਚ ਅੱਗ ਲੱਗ ਗਈ, ਜਿਸ ਨਾਲ ਸਾਡਾ 20 ਲੱਖ ਦੇ ਕਰੀਬ ਮਾਲੀ ਨੁਕਸਾਨ ਹੋਇਆ ਹੈ। ਉਸ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਦਾ ਕਿਉਂਕਿ ਦੀਵਾਲੀ ਦੀ ਰਾਤ ਲੋਕ ਆਤਿਸਬਾਜ਼ੀ ਵੀ ਚਲਾ ਰਹੇ ਸਨ।
ਓਧਰ, ਇਸ ਬਾਰੇ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਰਗੇਡ ਵਿਭਾਗ ਬਟਾਲਾ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਦਿੱਤੀ ਅਤੇ ਅੱਜ ਸਵੇਰ ਤੱਕ 35 ਤੋਂ 40 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਸਨ।
ਇਸ ਮੌਕੇ ਟੀਮ ਇੰਚਾਰਜ ਨੀਰਜ ਸ਼ਰਮਾ, ਸੁਖਜਿੰਦਰ ਸਿੰਘ, ਦਲਜੀਤ ਸਿੰਘ ਹੈਪੀ ਧੌਲਪੁਰ, ਫਾਇਰਮੈਨ ਵਰਿੰਦਰ, ਦਵਿੰਦਰ, ਮਨਿੰਦਰ, ਰਾਕੇਸ਼ ਕੁਮਾਰ, ਅਜੈ ਅੱਤਰੀ, ਗੁਰਪ੍ਰੀਤ, ਡਰਾਈਵਰ ਪਰਗਟ, ਜਸਬੀਰ, ਜੋਬਨਜੀਤ, ਦੀਪਕ ਕੁਮਾਰ ਆਦਿ ਫਾਇਰ ਬ੍ਰਿਗੇਡ ਕਰਮਚਾਰੀ ਅੱਗ ਬੁਝਾਉਣ ’ਚ ਲੱਗੇ ਹੋਏ ਸਨ।
Read More : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ