Kupwara

ਕੁਪਵਾੜਾ ’ਚੋਂ ਹਥਿਆਰਾਂ ਦਾ ਵੱਡਾ ਭੰਡਾਰ ਮਿਲਿਆ

ਹੰਦਵਾੜਾ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੇ ਬਰਾਮਦ ਕੀਤਾ ਅਸਲਾ

ਕੁਪਵਾੜਾ, 28 ਅਗਸਤ : ਜੰਮੂ-ਕਸ਼ਮੀਰ ਦੇ ਜ਼ਿਲਾ ਕੁਪਵਾੜਾ ’ਚ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਵੱਡਾ ਭੰਡਾਰ ਬਰਾਮਦ ਕੀਤਾ ਹੋਇਆ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਬਰਾਮਦਗੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਨਾਪਾਕ ਮਨਸੂਬਿਆਂ ਲਈ ਇਕ ਵੱਡਾ ਝਟਕਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਖੇਤਰ ਵਿਚ ਸੰਭਾਵਿਤ ਅੱਤਵਾਦੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇਗਾ। ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੰਦਵਾੜਾ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੇ ਰਾਜਵਾਰ ਦੇ ਭੁਵਨ ਜੰਗਲ ਤੋਂ ਹਥਿਆਰਾਂ, ਗੋਲਾ-ਬਾਰੂਦ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਦਾ ਭੰਡਾਰ ਬਰਾਮਦ ਕੀਤਾ ਹੈ।

ਇਸ ’ਚ 22 ਗ੍ਰਨੇਡ, ਇੱਕ ਅੰਡਰ-ਬੈਰਲ ਗ੍ਰਨੇਡ ਲਾਂਚਰ, 15 ਏਕੇ 47 ਰਾਉਂਡ ਅਤੇ ਅੱਧਾ ਕਿਲੋਗ੍ਰਾਮ ਕਾਲਾ ਪਾਊਡਰ ਸ਼ਾਮਲ ਹੈ, ਜਿਸ ’ਤੇ ਵਿਸਫੋਟਕ ਪਦਾਰਥ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ।

Read More : 3 ਥਾਵਾਂ ਤੋਂ ਟੁੱਟਾ ਰਾਵੀ ਦਾ ਧੁੱਸੀ ਬੰਨ੍ਹ, 20 ਪਿੰਡਾਂ ’ਚ ਭਰਿਆ ਪਾਣੀ

Leave a Reply

Your email address will not be published. Required fields are marked *