Rahul Gandhi

ਲੇਹ ’ਚ ਹੋਈ ਗੋਲੀਬਾਰੀ ਦੀ ਕਰਵਾਈ ਜਾਵੇ ਨਿਆਂਇਕ ਜਾਂਚ : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਮੋਦੀ ’ਤੇ ਲੇਹ ਦੇ ਲੋਕਾਂ ਨਾਲ ਧੋਖਾ ਕਰਨ ਦਾ ਲਾਇਆ ਦੋਸ਼

ਲੇਹ, 30 ਸਤੰਬਰ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲੇਹ ਦੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਲੇਹ ’ਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਚਾਰ ਪ੍ਰਦਰਸ਼ਨਕਾਰੀਆਂ ਦੀ ਹੋਈ ਮੌਤ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ।

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਥਾਰਚਿਨ ਦੇ ਪਿਤਾ ਦਾ ਇਕ ਵੀਡੀਓ ਪੋਸਟ ਕੀਤਾ। ਰਾਹੁਲ ਨੇ ਹਿੰਦੀ ’ਚ ਪਾਈ ਆਪਣੀ ਪੋਸਟ ’ਚ ਕਿਹਾ ਕਿ ਪਿਤਾ ਦੀ ਦਰਦ ਭਰੀਆਂ ਅੱਖਾਂ ਇਕ ਸਵਾਲ ਪੁੱਛਦੀਆਂ ਹਨ, ਕੀ ਅੱਜ ਦੇਸ਼ ਸੇਵਾ ਦਾ ਇਹੀ ਇਨਾਮ ਹੈ। ਉਨ੍ਹਾਂ ਕਿਹਾ ਕਿ ਹਿੰਸਾ ਅਤੇ ਭੈਅ ਦੀ ਰਾਜਨੀਤੀ ਬੰਦ ਕੀਤੀ ਜਾਵੇ।

ਉਧਰ ਲੱਦਾਖ ਨੂੰ ਰਾਜ ਦਾ ਦਰਜਾ ਅਤੇ ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁਕ ਸਮੇਤ ਗ੍ਰਿਫ਼ਤਾਰ ਕੀਤੇ ਗਏ ਹੋਰਨਾਂ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਤੇਜ਼ ਹੋ ਗਈ ਹੈ। ਕਾਰਗਿਲ ਡੈਮੋਕ੍ਰੇÇਅਕ ਅਲਾਂਇੰਸ ਨੇ ਕਿਹਾ ਕਿ ਲੱਦਾਖ ’ਚ ਹਾਲਾਤ ਆਮ ਵਰਗੇ ਹੋਣ ਤੱਕ ਕੇਂਦਰ ਦੀ ਉਚ ਅਧਿਕਾਰ ਪ੍ਰਾਪਤ ਕਮੇਟੀ ਨਾਲ ਗੱਲਬਾਤ ਨਹੀਂ ਕਰਾਂਗੇ। ਜਦਕਿ ਲੇਹ ਅਪੈਕਸ ਬਾਡੀ ਪਹਿਲਾਂ ਹੀ ਗੱਲਬਾਤ ਕਰਨ ਤੋਂ ਇਨਕਾਰ ਕਰ ਚੁੱਕੀ ਹੈ।

Read More : ਸਰਹੱਦ ਪਾਰੋਂ ਨਸ਼ਾ ਸਮੱਗਲਿੰਗ ਦੇ ਮਾਡਿਊਲ ਦਾ ਪਰਦਾਫਾਸ਼

Leave a Reply

Your email address will not be published. Required fields are marked *