ਟਾਂਡਾ ਉੜਮੁੜ, 6 ਅਕਤੂਬਰ : ਨਸ਼ੇ ਦੇ 11 ਕਰੀਬ ਮਾਮਲਿਆਂ ਵਿਚ ਨਾਮਜ਼ਦ ਜੇਲ ਵਿਚ ਬੰਦ ਨਸ਼ਾ ਸਮੱਗਲਰ ਔਰਤ ਵੱਲੋਂ ਚੰਡੀਗੜ੍ਹ ਕਾਲੋਨੀ (ਡਾਲਾ ਟਾਂਡਾ) ਵਿਚ ਵਕਫ ਬੋਰਡ ਦੀ ਜ਼ਮੀਨ ’ਤੇ ਬਣਾਇਆ ਘਰ ਅੱਜ ਦੁਪਹਿਰ ਐੱਸ. ਐੱਸ. ਪੀ .ਸੰਦੀਪ ਕੁਮਾਰ ਮਲਿਕ ਤੇ ਵਕਫ ਬੋਰਡ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਢਾਹਿਆ ਗਿਆ। ਡੀ.ਸੀ. ਹੁਸ਼ਿਆਰਪੁਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੁਲਸ ਪ੍ਰਸ਼ਾਸਨ ਨੇ ਇਸ ਕਾਰਵਾਈ ਨੂੰ ਅਮਲ ਵਿਚ ਲਿਆਂਦਾ।
ਐੱਸ. ਐੱਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਜੇਲ ਵਿਚ ਬੰਦ ਹਿਸਟਰੀ ਸ਼ੀਟਰ ਮੁਲਜ਼ਮ ਸਰਬਜੀਤ ਕੌਰ ਉਰਫ ਰੋਡੀ ਪਤਨੀ ਸਰੂਪ ਲਾਲ ਵਾਸੀ ਚੰਡੀਗੜ੍ਹ ਕਾਲੋਨੀ ਟਾਂਡਾ, ਜੋ ਇਸ ਵੇਲੇ ਹੁਸ਼ਿਆਰਪੁਰ ਜੇਲ ਵਿਚ ਬੰਦ ਹੈ, ਖਿਲਾਫ ਐੱਨ.ਡੀ.ਪੀ. ਐੱਸ ਐਕਟ ਅਧੀਨ 11 ਮਾਮਲੇ ਦਰਜ ਹਨ।
ਇਲਾਕੇ ਵਿਚ ਨਸ਼ਾ ਸਪਲਾਈ ਕਰਨ ਵਾਲੀ ਇਸ ਮੁਲਜ਼ਮ ਵੱਲੋਂ ਚੰਡੀਗੜ੍ਹ ਮਾਲੋਨੀ ਵਿਚ ਵਕਫ ਬੋਰਡ ਦੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰਕੇ ਬਣਾਏ ਘਰ ਨੂੰ ਤੋੜਨ ਲਈ ਡੀ.ਸੀ. ਹੁਸ਼ਿਆਰਪੁਰ ਵੱਲੋਂ 24 ਜੁਲਾਈ 2025 ਨੂੰ ਹੁਕਮ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਅੱਜ ਅਮਲ ਵਿਚ ਲਿਆਂਦਾ ਗਿਆ ਹੈ। ਸਰਕਾਰ ਵੱਲੋਂ ਸ਼ੁਰੂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ੇ ਦਾ ਧੰਦਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾ ਰਿਹਾ ਹੈ।
ਇਸ ਮੌਕੇ ਐੱਸ.ਪੀ. ਮੇਜਰ ਸਿੰਘ, ਡੀ.ਐੱਸ.ਪੀ. ਦਵਿੰਦਰ ਸਿੰਘ ਬਾਜਵਾ ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨਾਗਰਾ, ਈ.ਓ. ਵਕਫ ਬੋਰਡ ਹਾਰੂਨ ਰਸ਼ੀਦ ਖ਼ਾਨ ਤੇ ਰੇਂਟ ਕੁਲੈਕਟਰ ਹਮਜ਼ਾ ਸਾਲਮ ਮੌਜੂਦ ਸਨ।
Read More : ਹਸਪਤਾਲ ਦੇ ਆਈ.ਸੀ.ਯੂ. ਵਿਚ ਲੱਗੀ ਅੱਗ, 8 ਮਰੀਜ਼ਾਂ ਦੀ ਮੌਤ