ਸਿਮਰਨਜੀਤ ਪਠਾਣਮਾਜਰਾ ਅਜੇ ਵੀ ਹਾਊਸ ਅਰੈਸਟ
ਪਟਿਆਲਾ, 5 ਸਤੰਬਰ : ਪਟਿਆਲਾ ਪੁਲਸ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ 15 ਹੋਰ ਨਜਦੀਕੀਆਂ ਅਤੇ ਪਠਾਣਮਾਜਰਾ ਨੂੰ ਪਨਾਹ ਦੇਣ ਅਤੇ ਭਜਾਉਣ ਵਿਚ ਵੱਖ-ਵੱਖ ਧਾਰਾਵਾਂ 249, 253, 25, 27 ਤਹਿਤ ਵਿਚ ਕੇਸ ਦਰਜ ਕਰ ਲਿਆ ਹੈ ਅਤੇ ਅੱਜ ਵੀ ਪੁਲਸ ਦੀਆਂ ਟੀਮਾਂ ਦੀ ਛਾਣਬੀਣ ਜਾਰੀ ਰਹੀ। ਇਸ ਦੌਰਾਨ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਨੂੰ ਅੱਜ ਚੌਥੇ ਦਿਨ ਵੀ ਪਟਿਆਲਾ ਪੁਲਸ ਨੇ ਉਨਾ ਦੀ ਸਰਕਾਰੀ ਰਿਹਾਇਸ ਵਿਖੇ ਹੀ ਹਾਊਸ ਅਰੈਸਟ ਰੱਖਿਆ।
ਪਟਿਆਲਾ ਪੁਲਸ ਨੇ ਜਿਨਾ ਪਠਾਣਮਾਜਰਾ ਹਮਾਇਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਉਨਾ ਵਿਚ ਤਲਵਿੰਦਰ ਸਿੰਘ, ਹਰਜਿੰਦਰ ਸਿੰਘ ਹਨੀ ਸਰਪੰਚ, ਪਰਮਿੰਦਰ ਸਿੰਘ ਚੀਮਾ, ਸਾਜਨ ਦੀਪ ਸਿੰਘ, ਅਮਨ ਢੋਟ, ਜੈਸਮੀਨ ਸਿੱਧੂ, ਅਮਨਦੀਪ ਸਿੰਘ ਅਮਰ ਸੰਘੇੜਾ, ਪਰਮਜੀਤ ਸਿੰਘ ਵਿਰਕ, ਮਲਕ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਜੈਸਮੀਨ ਸਿੱਧੂ, ਗੌਰਵ ਕੁਮਾਰ, ਹਰਦੇਵ ਸਿੰਘ, ਚਰਨਜੀਤ ਸਿੰਘ, ਰਵਿੰਦਰ ਸਿੰਘ ਹਨ। ਇਨਾ ਵਿਚੋਂ ਕੁੱਝ ਪਠਾਣਮਾਜਰਾ ਹਿਮਾਇਤੀ ਪਟਿਆਲਾ ਨਾਲ ਤੇ ਪੰਜਾਬ ਨਾਲ ਸਬੰਧਿਤ ਹਨ, ਜਦੋ ਕਿ ਬਾਕੀ ਡਬਰੀ ਕਰਨਾਲ ਨਾਲ ਸਬੰਧਿਤ ਹਨ।
ਜਾਣਕਾਰੀ ਅਨੁਸਾਰ ਪੁਲਸ ਦੀਆਂ ਟੀਮਾਂ ਨੇ ਹਰਿਆਣਾ ਡਬਰੀ ਵਿਖੇ ਰੇਡ ਕਰ ਕੇ 9 ਪਠਾਣਮਾਜਰਾ ਹਮਾਇਤੀਆਂ ਨੂੰ ਚੁੱਕਿਆ ਹੈ ਤੇ ਉਨਾ ਦਾ ਚਾਰ ਦਿਨ ਦਾ ਪੁਲਸ ਰਿਮਾਡ ਲਿਆ ਹੈ। ਪੁਲਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਧਾਇਕ ਪਠਾਣਮਾਜਰਾ ਨੂੰ ਫੜਨ ਲਈ ਸਾਡੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
Read More : ਵਿਧਾਇਕ ਰੰਧਾਵਾ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਜਪਾਲ ਨੂੰ ਦਿੱਤਾ ਮੰਗ-ਪੱਤਰ