ਸੰਤ ਕਬੀਰ ਨਗਰ

ਸੰਤ ਕਬੀਰ ਨਗਰ ’ਚ ਨਾਜਾਇਜ਼ ਮਦਰੱਸੇ ’ਤੇ ਚੱਲਿਆ ਬੁਲਡੋਜ਼ਰ, ਪ੍ਰਸ਼ਾਸਨ ਨੇ ਕੀਤੀ ਕਾਰਵਾਈ

ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਬਣਾਈ ਗਈ ਸੀ ਇਮਾਰਤ; ਭਾਰੀ ਪੁਲਸ ਫੋਰਸ ਰਹੀ ਤਾਇਨਾਤ

ਸੰਤ ਕਬੀਰ ਨਗਰ, 26 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲਾ ਦੇ ਖਲੀਲਾਬਾਦ ਕਸਬੇ ’ਚ ਐਤਵਾਰ ਨੂੰ ਇਕ ਮਦਰੱਸੇ ’ਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਕਾਰਵਾਈ ਕੀਤੀ। ਅਧਿਕਾਰੀਆਂ ਅਨੁਸਾਰ ਇਹ ਮਦਰੱਸਾ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਬਣਿਆ ਹੋਇਆ ਸੀ ਅਤੇ ਇਸ ਦਾ ਨਕਸ਼ਾ ਵੀ ਪਾਸ ਨਹੀਂ ਕਰਵਾਇਆ ਗਿਆ ਸੀ।

ਉੱਪ ਜ਼ਿਲਾ ਮੈਜਿਸਟ੍ਰੇਟ ਹਿਰਦੇ ਰਾਮ ਤਿਵਾੜੀ ਨੇ ਦੱਸਿਆ ਕਿ ਭਾਰੀ ਪੁਲਸ ਫੋਰਸ ਦੀ ਮੌਜੂਦਗੀ ’ਚ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਅਤੇ ਮਦਰੱਸੇ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਮੁਤਾਬਕ ਇਸ ਮਾਮਲੇ ’ਚ ਸਾਰੀ ਕਾਨੂੰਨੀ ਪ੍ਰਕਿਰਿਆ ਪਹਿਲਾਂ ਹੀ ਪੂਰੀ ਕਰ ਲਈ ਗਈ ਸੀ ਅਤੇ ਪ੍ਰਬੰਧਕਾਂ ਨੂੰ ਅਦਾਲਤ ਤੋਂ ਵੀ ਕੋਈ ਰਾਹਤ ਨਹੀਂ ਮਿਲੀ।

ਜਾਣਕਾਰੀ ਅਨੁਸਾਰ ਇਹ ਮਦਰੱਸਾ ਬ੍ਰਿਟਿਸ਼ ਮੂਲ ਦੇ ਮੌਲਾਨਾ ਸ਼ਮਸੁਲ ਹੁਦਾ ਵੱਲੋਂ ਚਲਾਇਆ ਜਾਂਦਾ ਦੱਸਿਆ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸੰਸਥਾ ਨਾਲ ਜੁੜੇ ਮਾਮਲਿਆਂ ਦੀ ਜਾਂਚ ਵੱਖ-ਵੱਖ ਏਜੰਸੀਆਂ ਵੱਲੋਂ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ। ਕਾਰਵਾਈ ਦੌਰਾਨ ਏ. ਡੀ. ਐੱਮ., ਐੱਸ. ਡੀ. ਐੱਮ. ਅਤੇ ਉੱਚ ਪੁਲਸ ਅਧਿਕਾਰੀ ਮੌਕੇ ’ਤੇ ਮੌਜੂਦ ਰਹੇ। ਫ਼ਿਲਹਾਲ ਇਲਾਕੇ ’ਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਦੱਸੀ ਜਾ ਰਹੀ ਹੈ।

Read More : ਲੋਕਤੰਤਰ ’ਚ ਸਿਆਸੀ ਹਿੰਸਾ ਲਈ ਕੋਈ ਥਾਂ ਨਹੀਂ : ਨਰਿੰਦਰ ਮੋਦੀ

Leave a Reply

Your email address will not be published. Required fields are marked *