Gold and silver

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ; ਨਿਵੇਸ਼ਕਾਂ ਵਿਚ ਮਚੀ ਹਲਚਲ

ਦੋ ਦਿਨਾਂ ਵਿਚ ਸੋਨਾ 3,867 ਰੁਪਏ ਅਤੇ ਚਾਂਦੀ 15,508 ਰੁਪਏ ਹੋਈ ਸਸਤੀ; ਅਮਰੀਕਾ-ਈਰਾਨ ਤਣਾਅ ਦਾ ਬਾਜ਼ਾਰ ‘ਤੇ ਅਸਰ

ਚੰਡੀਗੜ੍ਹ, 16 ਮਾਰਚ : ਸੋਨੇ ਅਤੇ ਚਾਂਦੀ ਦੇ ਬਾਜ਼ਾਰ ਵਿੱਚ ਅੱਜ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (IBJA) ਦੇ ਅੰਕੜਿਆਂ ਅਨੁਸਾਰ 24 ਕੈਰੇਟ ਸੋਨੇ ਦੀ ਕੀਮਤ 1,963 ਰੁਪਏ ਡਿੱਗ ਕੇ 1.56 ਲੱਖ ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ ਹੈ। ਇਸ ਤੋਂ ਪਹਿਲਾਂ 13 ਮਾਰਚ ਨੂੰ ਇਹ ਕੀਮਤ 1.58 ਲੱਖ ਰੁਪਏ ਸੀ।

ਚਾਂਦੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਕਮੀ

ਸੋਨੇ ਦੇ ਨਾਲ-ਬਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇੱਕ ਕਿਲੋ ਚਾਂਦੀ ਦੀ ਕੀਮਤ 7,695 ਰੁਪਏ ਘਟ ਕੇ 2.53 ਲੱਖ ਰੁਪਏ ਰਹਿ ਗਈ ਹੈ, ਜੋ ਕਿ ਸ਼ੁੱਕਰਵਾਰ ਨੂੰ 2.60 ਲੱਖ ਰੁਪਏ ਪ੍ਰਤੀ ਕਿਲੋ ਸੀ। ਮਾਹਿਰਾਂ ਅਨੁਸਾਰ ਅਮਰੀਕਾ-ਈਰਾਨ ਵਿਚਕਾਰ ਚੱਲ ਰਹੇ ਤਣਾਅ ਕਾਰਨ ਪਿਛਲੇ ਦੋ ਕਾਰੋਬਾਰੀ ਦਿਨਾਂ ਵਿੱਚ ਸੋਨਾ ਕੁੱਲ 3,867 ਰੁਪਏ ਅਤੇ ਚਾਂਦੀ 15,508 ਰੁਪਏ ਸਸਤੀ ਹੋ ਚੁੱਕੀ ਹੈ।

ਕੀਮਤਾਂ ਵਿਚ ਉਤਰਾਅ-ਚੜ੍ਹਾਅ ਦਾ ਸਿਲਸਿਲਾ

ਇਸ ਸਾਲ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡੇ ਉਤਰਾਅ-ਚੜ੍ਹਾਅ ਦੇਖੇ ਗਏ ਹਨ। 29 ਜਨਵਰੀ ਨੂੰ ਸੋਨਾ 1.76 ਲੱਖ ਰੁਪਏ ਅਤੇ ਚਾਂਦੀ 3.86 ਲੱਖ ਰੁਪਏ ਦੇ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸੋਨਾ ਲਗਭਗ 19,685 ਰੁਪਏ ਅਤੇ ਚਾਂਦੀ 1.33 ਲੱਖ ਰੁਪਏ ਸਸਤੀ ਹੋਈ ਹੈ।

ਗਿਰਾਵਟ ਦੇ ਮੁੱਖ ਕਾਰਨ

ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਮਹਿੰਗਾਈ ਦੇ ਅੰਕੜਿਆਂ ਕਾਰਨ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਘਟ ਗਈ ਹੈ। ਇਸ ਤੋਂ ਇਲਾਵਾ, ਮੱਧ ਪੂਰਬ ਵਿੱਚ ਜਾਰੀ ਜੰਗ ਕਾਰਨ ਬਾਜ਼ਾਰ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ।

ਨਿਵੇਸ਼ਕ ਹੁਣ ਸੋਨੇ ਵਿੱਚ ਨਿਵੇਸ਼ ਕਰਨ ਦੀ ਬਜਾਏ ਨਕਦੀ ਰੱਖਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਮੰਗ ਘਟੀ ਹੈ ਅਤੇ ਕੀਮਤਾਂ ਹੇਠਾਂ ਆਈਆਂ ਹਨ। ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਸਟਾਕ ਬਾਜ਼ਾਰਾਂ ਵਿੱਚ ਹੋ ਰਹੀ ਵਿਕਰੀ ਨੇ ਵੀ ਇਸ ਸਥਿਤੀ ਨੂੰ ਪ੍ਰਭਾਵਿਤ ਕੀਤਾ ਹੈ।

Read More : ਹਰਿਆਣਾ ਵਿਧਾਨ ਸਭਾ: ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ

Leave a Reply

Your email address will not be published. Required fields are marked *