ਗੁਰਦਾਸਪੁਰ, 31 ਅਗਸਤ : ਜ਼ਿਲਾ ਪੁਲਸ ਗੁਰਦਾਸਪੁਰ ਦੇ ਅਧੀਨ ਪੈਂਦੇ ਪੁਲਸ ਸਟੇਸ਼ਨ ਘੁੰਮਣ ਦੇ ਪਿੰਡ ਲਾਲੋਵਾਲ ’ਚ ਇਕ ਔਰਤ ਵੱਲੋਂ ਗਲੀ ’ਚ ਖੇਡ ਰਹੇ 2 ਸਾਲ ਦੇ ਬੱਚੇ ਨੂੰ ਕਾਹਵਾ ਪਿਲਾਉਣ ਤੋਂ ਬਾਅਦ ਮੌਤ ਹੋ ਗਈ ਹੈ।
ਇਸ ਸਬੰਧੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਪਤਨੀ ਬਲਦੇਵ ਸਿੰਘ ਵਾਸੀ ਲਾਲੋਵਾਲ ਨੇ ਬਿਆਨ ਦਿੱਤਾ ਕਿ ਉਸ ਦਾ ਪੋਤਰਾ ਜੈਕਬ ਪੁੱਤਰ ਲਵ ਸਿੰਘ ਵਾਸੀ ਦੀ ਉਮਰ 2 ਸਾਲ 3 ਮਹੀਨੇ ਹੈ। ਮਿਤੀ 29-8-25 ਨੂੰ ਖੇਡਣ ਵਾਸਤੇ ਗਲੀ ਵਿਚ ਚਲਾ ਗਿਆ। ਜਦ 10/15 ਮਿੰਟ ਬਾਅਦ ਉਹ ਜੈਕਬ ਨੂੰ ਲੱਭਦੀ ਹੋਈ ਆਪਣੀ ਗਲੀ ਵਿਚ ਪੈਂਦੇ ਮੰਗੋ ਪਤਨੀ ਮੁਖਤਾਰ ਮਸੀਹ ਵਾਸੀ ਲਾਲੋਵਾਲ ਦੇ ਘਰ ਗਈ ਤਾਂ ਵੇਖਿਆ ਕਿ ਮੰਗੋ ਉਕਤ ਜੈਕਬ ਬੱਚੇ ਨੂੰ ਗਲਾਸ ਵਿਚ ਕੋਈ ਚੀਜ਼ ਪਿਆ ਰਹੀ ਸੀ।
ਜਦ ਉਸ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਬੱਚੇ ਨੂੰ ਕਾਹਵਾ ਪਿਆ ਰਹੀ ਸੀ। ਜਦ ਉਹ ਆਪਣੇ ਪੋਤਰੇ ਨੂੰ ਆਪਣੇ ਘਰ ਲੈ ਆਈ ਤਾਂ ਥੋੜੀ ਦੇਰ ਬਾਅਦ ਜੈਕਬ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਧਾਰੀਵਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਜੈਕਬ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਿਸਆ ਿਕ ਮੰਗੋ ਦੇ ਿਖਲਾਫ ਮਾਮਲਾ ਦਰਜ ਕਰ ਿਲਆ ਹੈ।
Read More : ਹਾਈਕੋਰਟ ਵੱਲੋਂ ਬੀ.ਬੀ.ਐੱਮ.ਬੀ. ਨੂੰ ਨੋਟਿਸ, ਸਕੱਤਰ ਦੀ ਨਿਯੁਕਤੀ ’ਤੇ ਲਾਈ ਰੋਕ