ਚਾਈਨਾ ਡੋਰ

ਚਾਈਨਾ ਡੋਰ ਨਾਲ 14 ਸਾਲਾ ਮੁੰਡੇ ਦਾ ਗਲਾ ਵੱਢਿਆ

ਬਠਿੰਡਾ, 25 ਜਨਵਰੀ : ਬਸੰਤ ਪੰਚਮੀ ਦਾ ਤਿਉਹਾਰ ਭਾਵੇਂ ਲੰਘ ਗਿਆ ਹੋਵੇ ਪਰ ਪਤੰਗ ਉਡਾਉਣ ਦੌਰਾਨ ਵਰਤੀ ਜਾਂਦੀ ਚਾਈਨਾ ਡੋਰ ਅਜੇ ਵੀ ਲੋਕਾਂ ਲਈ ਖਤਰਾ ਬਣੀ ਹੋਈ ਹੈ। ਸ਼ਹਿਰ ਭਰ ’ਚ ਦਰੱਖਤਾਂ, ਬਿਜਲੀ ਦੇ ਖੰਭਿਆਂ ਅਤੇ ਇਮਾਰਤਾਂ ਨਾਲ ਲਟਕਦੀ ਪਲਾਸਟਿਕ ਦੀ ਡੋਰ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਾਲਕ ਨੂੰ ਜ਼ਖਮੀ ਕਰ ਰਹੀ ਹੈ।

ਪਿਛਲੇ ਤਿੰਨ ਦਿਨਾਂ ’ਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਇਕ ਦਰਜਨ ਤੋਂ ਵੱਧ ਲੋਕ ਚਾਈਨਾ ਡੋਰ ਨਾਲ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਭ ਤੋਂ ਗੰਭੀਰ ਮਾਮਲਾ ਸ਼ਹਿਰ ਦੀ ਬਚਨ ਕਾਲੋਨੀ ਤੋਂ ਆਇਆ, ਜਿੱਥੇ ਐਕਟਿਵਾ ’ਤੇ ਸਵਾਰ ਇਕ 14 ਸਾਲਾ ਲੜਕਾ ਚਾਈਨਾ ਦੀ ਡੋਰ ਲਪੇਟ ’ਚ ਆ ਗਿਆ। ਡੋਰ ਅਚਾਨਕ ਉਸਦੀ ਗਰਦਨ ਦੁਆਲੇ ਫਸ ਗਈ, ਜਿਸ ਕਾਰਨ ਉਸਦੀ ਗਰਦਨ ’ਤੇ ਡੂੰਘਾ ਕੱਟ ਲੱਗ ਗਿਆ।

ਹਾਦਸੇ ਤੋਂ ਬਾਅਦ ਨੌਜਵਾਨ ਸੜਕ ’ਤੇ ਡਿੱਗ ਪਿਆ ਤੇ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਰਾਹਗੀਰਾਂ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸਦੀ ਗੰਭੀਰ ਹਾਲਤ ਕਾਰਨ ਉਸਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਹਰਗੁਣ ਸਿੰਘ ਵਾਸੀ ਬਚਨ ਕਾਲੋਨੀ ਬਠਿੰਡਾ ਵਜੋਂ ਹੋਈ ਹੈ।

ਸਮਾਜ ਸੇਵਕ ਸੰਦੀਪ ਪਾਠਕ ਨੇ ਪ੍ਰਸ਼ਾਸਨ ’ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਰ ਸਾਲ ਬਸੰਤ ਪੰਚਮੀ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਫਿਰ ਵੀ ਕੋਈ ਸਥਾਈ ਹੱਲ ਨਹੀਂ ਲੱਭਿਆ ਜਾਂਦਾ।

Read More : ਵਿਭੂ ਰਾਜ, ਯਾਦਵ ਤੇ ਅਰੁਣਪਾਲ ਸਿੰਘ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ

Leave a Reply

Your email address will not be published. Required fields are marked *