died

ਰੋਟਾਵੇਟਰ ਦੀ ਲਪੇਟ ’ਚ ਆਉਣ ਕਾਰਨ 14 ਸਾਲਾ ਲੜਕੇ ਦੀ ਮੌਤ

ਪਿੰਡ ਰਾਂਦੀਆਂ ’ਚ ਖੇਤਾਂ ’ਚ ਕੰਮ ਕਰਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ

ਟਾਂਡਾ ਉੜਮੁੜ, 12 ਮਾਰਚ : ਪਿੰਡ ਰਾਂਦੀਆਂ ’ਚ ਦੇਰ ਸ਼ਾਮ ਖੇਤ ’ਚ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਰੋਟਾਵੇਟਰ ਦੀ ਲਪੇਟ ’ਚ ਆਉਣ ਕਾਰਨ ਇਕ 14 ਸਾਲਾ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਲੜਕੇ ਦੀ ਪਛਾਣ ਬਲਰਾਜ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਰਾਂਦੀਆਂ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ, ਹਾਦਸੇ ਤੋਂ ਤੁਰੰਤ ਬਾਅਦ ਲੜਕੇ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਪਰ ਉੱਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬਲਰਾਜ ਸਿੰਘ ਰੋਟਾਵੇਟਰ ਦੀ ਲਪੇਟ ’ਚ ਕਿਨ੍ਹਾਂ ਹਾਲਾਤ ’ਚ ਆਇਆ, ਫਿਲਹਾਲ ਇਸ ਸਬੰਧੀ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ। ਇਸ ਦੁਖਦਾਈ ਘਟਨਾ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ।

Read More : 900 ਕਰੋੜ ਦੀ ਧੋਖਾਦੇਹੀ ਦਾ ਮਾਮਲਾ : ਸੀ.ਬੀ.ਆਈ. ਨੇ ਪੰਜਾਬ ਸਮੇਤ ਕਈ ਸੂਬਿਆਂ ’ਚ 15 ਥਾਵਾਂ ’ਤੇ ਮਾਰੇ ਛਾਪੇ

Leave a Reply

Your email address will not be published. Required fields are marked *