ਏ. ਕੇ-7 ਰਾਈਫਲ ਸਮੇਤ ਵਿਦੇਸ਼ੀ ਪਿਸਤੌਲ, ਕਾਰਤੂਸ ਅਤੇ ਲੱਖਾਂ ਰੁਪਏ ਨਕਦੀ ਬਾਰਮਦ
ਅੰਮ੍ਰਿਤਸਰ, 27 ਜੁਲਾਈ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ‘ਤੇ ਹਥਿਆਰ ਅਤੇ ਹੈਰੋਇਨ ਸਪਲਾਈ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇੱਕ ਏ.ਕੇ.-47 ਰਾਈਫਲ, 2 ਵਿਦੇਸ਼ੀ ਪਿਸਤੌਲ, ਕਾਰਤੂਸ ਅਤੇ ਲੱਖਾਂ ਰੁਪਏ ਬਰਾਮਦ ਕੀਤੇ ਗਏ ਹਨ।
ਐੱਸ. ਐੱਸ. ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਪ ਕੁਝ ਦਿਨ ਪਹਿਲਾਂ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਭਾਰਤੀ ਸਰਹੱਦ ਵਿਚ ਸੁੱਟੀ ਸੀ। ਇਹ ਇੱਕ ਸਮੇਂ ਵਿੱਚ ਨਹੀਂ ਸਗੋਂ ਚਾਰ-ਪੰਜ ਸਮਿਆਂ ਵਿਚ ਸੁੱਟੀ ਗਈ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਛਾਪੇਮਾਰੀ ਜਾਰੀ ਹੈ।
ਪਹਿਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਇਹ ਖੇਪ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀਆਂ ਨੂੰ ਦੇਣੀ ਸੀ। ਜੱਗੂ ਨੇ ਇਸ ਖੇਪ ਨਾਲ ਆਪਣੇ ਵਿਰੋਧੀਆਂ ਨੂੰ ਮਾਰਨਾ ਸੀ।
ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਦੀ ਪਛਾਣ ਘਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਰੰਗਗੜ੍ਹ ਦੇ ਰਹਿਣ ਵਾਲੇ ਜੋਬਨਜੀਤ ਸਿੰਘ ਉਰਫ਼ ਜੋਬਨ, ਮੋਹਕਮਪੁਰਾ ਦੇ ਪਿੰਡ ਰਸੂਲਪੁਰ ਕਲੇਰ ਦੇ ਰਹਿਣ ਵਾਲੇ ਗੋਰਾ ਸਿੰਘ, ਸ਼ਹਿਨਸ਼ਾਹ ਉਰਫ਼ ਸ਼ਾਲੂ, ਰੂਪਨਗਰ ਜ਼ਿਲ੍ਹੇ ਦੇ ਪਿੰਡ ਮੁਗਲ ਮੰਗੜੀ ਦੇ ਰਹਿਣ ਵਾਲੇ ਸੰਨੀ ਸਿੰਘ ਉਰਫ਼ ਗਾਨਾ ਅਤੇ ਜਸਪ੍ਰੀਤ ਸਿੰਘ ਉਰਫ਼ ਮੋਟੂ ਵਜੋਂ ਕੀਤੀ ਹੈ।
Read More : ਚਾਕੂ ਦੀ ਨੋਕ ’ਤੇ ਲੜਕੀ ਨਾਲ ਕੀਤਾ ਸਮੂਹਿਕ ਜਬਰ-ਜ਼ਨਾਹ
