ਦਿਲਜੀਤ ਦੋਸਾਂਝ ਸ਼੍ਰੀ ਮਹਾਕਾਲੇਸ਼ਵਰ ਮੰਦਰ ਉਜੈਨ ਵਿਖੇ ਹੋਏ ਨਤਮਸਤਕ

ਭੋਲੇਨਾਥ ਦਾ ਲਿਆ ਆਸ਼ੀਰਵਾਦ, ਮਹਾਕਾਲ ਮੰਦਰ ਵਿਖੇ ਪਵਿੱਤਰ ਆਰਤੀ ‘ਚ ਲਿਆ ਹਿੱਸਾਉਜੈਨ, 10 ਦਸੰਬਰ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਲਾਈਵ ਕਰਨ ਤੋਂ ਬਾਅਦ ਉਜੈਨ ਪਹੁੰਚੇ। ਇਥੇ ਦਿਲਜੀਤ ਨੇ ਮਹਾਕਾਲੇਸ਼ਵਰ ਜਯੋਤਿਰਲਿੰਗ ਪਹੁੰਚ ਕੇ ਭੋਲੇਨਾਥ ਦਾ ਆਸ਼ੀਰਵਾਦ ਲਿਆ। ਮੰਗਲਵਾਰ ਸਵੇਰੇ ਪ੍ਰਸਿੱਧ ਗਾਇਕ ਦਿਲਜੀਤ ਦੁਸਾਂਝ ਨੇ ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਭਸਮ ਆਰਤੀ ਵਿੱਚ ਸ਼ਿਰਕਤ ਕੀਤੀ।

ਇਸ ਦੌਰਾਨ ਉਹ ਮਹਾਕਾਲੇਸ਼ਵਰ ਮੰਦਰ ਦੇ ਨੰਦੀ ਹਾਲ ਵਿਚ ਬੈਠੇ ਅਤੇ ਅੱਖਾਂ ਬੰਦ ਕਰ ਕੇ ਭਗਤੀ ਵਿੱਚ ਲੀਨ ਨਜ਼ਰ ਆਏ। ਮਹਾਕਾਲ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਦਿਲਜੀਤ ਨੇ ਕਿਹਾ, “ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ, ਸਭ ਓਹ ਹੀ ਹਨ, ਓਮ ਨਮਹ ਸ਼ਿਵੇ।”

ਦਿਲਜੀਤ ਨੇ ਸਵੇਰੇ 4 ਵਜੇ ਮਹਾਕਾਲ ਮੰਦਰ ‘ਚ ਹੋਈ ਪਵਿੱਤਰ ਆਰਤੀ ‘ਚ ਹਿੱਸਾ ਲਿਆ। ਇਸ ਦੌਰਾਨ ਦਿਲਜੀਤ ਚਿੱਟੀ ਪੱਗ ਦੇ ਨਾਲ ਤਿਲਕ ਲਗਾਏ ਹੋਏ ਨਜ਼ਰ ਆਏ। ਦਿਲਜੀਤ ਦੁਸਾਂਝ ਦੀ ਮਹਾਕਾਲ ਪ੍ਰਤੀ ਸ਼ਰਧਾ ਅਤੇ ਉਨ੍ਹਾਂ ਦੀ ਅਧਿਆਤਮਿਕ ਯਾਤਰਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਸ਼ਰਧਾਲੂਆਂ ਦੇ ਦਿਲਾਂ ਨੂੰ ਛੂਹ ਲਿਆ।

ਮੰਦਰ ਪ੍ਰਬੰਧਕਾਂ ਨੇ ਦਿਲਜੀਤ ਦਾ ਕੀਤਾ ਸਨਮਾਨ

ਸ੍ਰੀ ਮਹਾਕਾਲੇਸ਼ਵਰ ਮੰਦਿਰ ਪ੍ਰਬੰਧਕ ਕਮੇਟੀ ਦੀ ਤਰਫ਼ੋਂ ਪ੍ਰਬੰਧਕ ਗਣੇਸ਼ ਕੁਮਾਰ ਢਾਕੜ ਨੇ ਦਿਲਜੀਤ ਸਿੰਘ ਦੁਸਾਂਝ ਦਾ ਸਨਮਾਨ ਕੀਤਾ। ਇਸ ਉਪਰੰਤ ਰਾਮ ਪੁਜਾਰੀ ਅਤੇ ਰਾਘਵ ਪੁਜਾਰੀ ਵੱਲੋਂ ਪੂਜਾ ਅਰਚਨਾ ਕੀਤੀ ਗਈ।

Leave a Reply

Your email address will not be published. Required fields are marked *