ਫਿਰੋਜ਼ਪੁਰ, 21 ਜੁਲਾਈ :-ਫਿਰੋਜ਼ਪੁਰ ਦੇ ਨੇੜੇ ਪੰਡ ਲੱਖਾ ਸਿੰਘ ਵਾਲਾ ਹਿਠਾੜ ’ਚ ਇਕ 6 ਸਾਲ ਦੇ ਬੱਚੇ ਦੀ ਗੁਆਂਢ ’ਚ ਬਣੇ ਨਿਕਾਸੀ ਪਾਣੀ ਵਾਲੇ ਟੋਏ ’ਚ ਡੁੱਬਣ ਕਾਰਨ ਮੌਤ ਹੋ ਗਈ। ਇਸ ਘਟਨਾ ਸਬੰਧੀ ਬੱਚੇ ਦੀ ਮਾਂ ਅਤੇ ਪਰਿਵਾਰਕ ਮੈਂਬਰਾਂ ਨੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਬੱਚੇ ਦੇ ਦਾਦਾ ਬਲਵੰਤ ਸਿੰਘ ਅਤੇ ਮਾਂ ਨੇ ਦੱਸਿਆ ਕਿ ਜਦੋਂ ਉਹ ਡਾਕਟਰ ਤੋਂ ਦਵਾਈ ਲੈ ਕੇ ਘਰ ਪਹੁੰਚੇ ਤਾਂ ਉਨ੍ਹਾਂ ਦਾ 6 ਸਾਲ ਦਾ ਬੱਚਾ ਅਰਮਾਨ ਸਿੰਘ ਘਰ ’ਚ ਨਹੀਂ ਮਿਲਿਆ ਤਾਂ ਪਰਿਵਾਰ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬੱਚਾ ਗੁਆਂਢ ’ਚ ਬਣੇ ਨਿਕਾਸੀ ਪਾਣੀ ਵਾਲੇ ਟੋਏ ’ਚ ਡੁੱਬ ਗਿਆ ਹੈ ਅਤੇ ਉਸਦੀ ਲਾਸ਼ ਪਾਣੀ ’ਚ ਤੈਰ ਰਹੀ ਸੀ।
Read More : ਕਾਰ-ਟਰੱਕ ਦੀ ਟੱਕਰ, ਲੜਕੀ ਸਮੇਤ 4 ਦੀ ਮੌਤ