Gangster Gurpreet Babbu

ਪੁਲਸ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਗੁਰਪ੍ਰੀਤ ਬੱਬੂ ਗ੍ਰਿਫ਼ਤਾਰ

6 ਪਿਸਤੌਲ, 36 ਜ਼ਿੰਦਾ ਕਾਰਤੂਸ ਤੇ ਚੋਰੀ ਦਾ ਸਕੂਟਰ ਵੀ ਬਰਾਮਦ : ਐੱਸ. ਐੱਸ. ਪੀ. ਵਰੁਣ ਸ਼ਰਮਾ

ਪਟਿਆਲਾ, 30 ਜੂਨ :- ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਇਕ ਲਾਈਵ ਮੁਕਾਬਲੇ ਦੌਰਾਨ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿੰਡ ਨਨਹੇੜਾ, ਥਾਣਾ ਘੱਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ 6 ਪਿਸਤੌਲ, 36 ਜ਼ਿੰਦਾ ਕਾਰਤੂਸ ਤੇ ਚੋਰੀ ਦਾ ਸਕੂਟਰ ਵੀ ਬਰਾਮਦ ਕੀਤਾ ਗਿਆ ਹੈ।

ਘਟਨਾ ਸਥਾਨ ’ਤੇ ਪਹੁੰਚੇ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਮੀਡੀਆ ਨੂੰ ਪੁਲਸ ਕਾਰਵਾਈ ਬਾਰੇ ਦੱਸਿਆ ਕਿ ਪਹਿਲਾਂ ਉਸ ਵਿਰੁੱਧ ਹਥਿਆਰਾਂ ਦੀ ਵਰਤੋਂ ਕਰ ਕੇ ਡਕੈਤੀ ਅਤੇ ਚੋਰੀ ਦੀਆਂ 5 ਐੱਫ. ਆਈ. ਆਰ. ਦਰਜ ਸਨ। ਹਾਲ ਹੀ ਦੇ ਸਮੇਂ ਦੌਰਾਨ ਉਸ ਨੇ ਬੈਂਕ ਦੇ ਸੁਰੱਖਿਆ ਗਾਰਡ ਤੋਂ ਹਥਿਆਰ ਖੋਹ ਕੇ ਬੈਂਕ ਡਕੈਤੀ ਕੀਤੀ ਹੈ।

ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਅੱਜ ਇੰਚਾਰਜ ਸੀ. ਆਈ. ਏ. ਸਟਾਫ ਪ੍ਰਦੀਪ ਬਾਜਵਾ ਨੂੰ ਸਰਹਿੰਦ ਰੋਡ ਪਟਿਆਲਾ ’ਤੇ ਉਸ ਦੀ ਗਤੀਵਿਧੀ ਬਾਰੇ ਗੁਪਤ ਸੂਚਨਾ ਮਿਲੀ ਸੀ। ਜਦੋਂ ਉਕਤ ਦੋਸ਼ੀ ਆਪਣੇ ਅਮਰੀਕਾ ਅਾਧਾਰਿਤ ਹੈਂਡਲਰ ਕਰਨ ਯੂ. ਐੱਸ. ਏ. ਤੋਂ ਪਾਰਸਲ ਦੇ ਰੂਪ ਵਿਚ .30 ਬੋਰ ਅਮਰੀਕੀ ਪਿਸਤੌਲ ਪ੍ਰਾਪਤ ਕਰ ਕੇ ਵਾਪਸ ਆ ਰਿਹਾ ਸੀ ਤਾਂ ਇਸ ਨੂੰ ਸਰਹਿੰਦ ਰੋਡ ’ਤੇ ਇਕ ਜਗ੍ਹਾ ਪੁਲਸ ਨੇ ਲਲਕਾਰਿਆ।

ਇਸ ਦੌਰਾਨ ਉਸ ਨੇ ਆਪਣੀ ਗੈਰ-ਕਾਨੂੰਨੀ ਪਿਸਤੌਲ ਨਾਲ ਪੁਲਸ ਪਾਰਟੀ ’ਤੇ 3 ਰਾਊਂਡ ਗੋਲੀਬਾਰੀ ਕੀਤੀ। ਇਕ ਰਾਊਂਡ ਸੀ. ਆਈ. ਏ. ਟੀਮ ਦੁਆਰਾ ਵਰਤੀ ਜਾ ਰਹੀ ਗੱਡੀ ’ਤੇ ਜਾ ਵੱਜਿਆ ਪਰ ਲਾਈਵ ਮੁਕਾਬਲੇ ਦੌਰਾਨ ਪੁਲਸ ਪਾਰਟੀ ਨੇ ਜਵਾਬੀ ਕਾਰਵਾਈ ਦੌਰਾਨ ਬਹੁਤ ਸੰਜਮ ਦਿਖਾਉਂਦਿਆਂ ਕੁਝ ਗੋਲੀਆਂ ਚਲਾਈਆਂ ਅਤੇ ਉਸ ਦੀ ਇਕ ਗੋਲੀ ਉਸ ਦੀ ਲੱਤ ’ਚ ਲੱਗ ਗਈ। ਇਸ ਮੌਕੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ।

ਐੱਸ. ਐੱਸ. ਪੀ. ਨੇ ਕਿਹਾ ਕਿ ਉਸ ਨੂੰ ਡਾਕਟਰੀ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਇਸ ਹਥਿਆਰ ਦੀ ਵਰਤੋਂ ਕਰ ਕੇ ਉਹ ਕੋਈ ਵੱਡਾ ਅਪਰਾਧ ਜਾਂ ਟਾਰਗੇਟ ਕਿਲਿੰਗ ਕਰ ਸਕਦਾ ਹੈ, ਇਸ ਬਾਰੇ ਪੁਲਸ ਨੂੰ ਪੁਖਤਾ ਜਾਣਕਾਰੀ ਸੀ।

ਦੋਸ਼ੀ ਤੋਂ ਹਥਿਆਰਾਂ ਦੀ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਨੇ ਕਿਹਾ ਕਿ ਪਿਸਤੌਲ ਗ੍ਰੇਟਾ .30 ਬੋਰ, ਮੇਡ ਇਨ ਯੂ. ਐੱਸ. ਏ., ਕੰਟਰੀ ਮੇਡ .32 ਬੋਰ ਪਿਸਤੌਲ, ਕੰਟਰੀ ਮੇਡ .32 ਬੋਰ ਰਿਵਾਲਵਰ, ਕੰਟਰੀ ਮੇਡ (ਦੇਸੀ ਕੱਟਾ) 315 ਬੋਰ, ਕੰਟਰੀ ਮੇਡ (ਦੇਸੀ ਕੱਟਾ), 315 ਬੋਰ, ਕੰਟਰੀ ਮੇਡ (ਦੇਸੀ ਕੱਟਾ), 22 ਬੋਰ ਸਮੇਤ 36 ਜ਼ਿੰਦਾ ਕਾਰਤੂਸ ਅਤੇ ਉਸ ਵੱਲੋਂ ਪਟਿਆਲਾ ਦੇ ਤ੍ਰਿਪੜੀ ਖੇਤਰ ਤੋਂ ਚੋਰੀ ਕੀਤਾ ਇਕ ਸਕੂਟਰ ਚੋਰੀ ਵੀ ਬਰਾਮਦ ਕੀਤਾ ਗਿਆ ਹੈ।

ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ, ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ. ਪ੍ਰਦੀਪ ਸਿੰਘ ਬਾਜਵਾ ਅਤੇ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਸਨ।

Read More : ਮਾਂ ਨੇ ਪੜ੍ਹਨ ਲਈ ਕਿਹਾ ਤਾਂ ਧੀ ਨੇ ਕੀਤੀ ਖੁਦਕੁਸ਼ੀ

Leave a Reply

Your email address will not be published. Required fields are marked *