ਵਿਸ਼ਾਲ ਕਟਾਰੀਆ ਦੀ ਮ੍ਰਿਤਕ ਦੇਹ ਘਰ ਪਹੁੰਚੀ
ਮੁਕੰਦਪੁਰ, 30 ਜੂਨ :- ਆਸਟ੍ਰੇਲੀਆ ’ਚ ਰੋਟੀ-ਰੋਜ਼ੀ ਕਮਾਉਣ ਲਈ ਗਏ ਜ਼ਿਲਾ ਨਵਾਂ ਸ਼ਹਿਰ ਦੇ ਪਿੰਡ ਮੁਕੰਦਪੁਰ ਦੇ ਵਿਸ਼ਾਲ ਕਟਾਰੀਆ ਦੀ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ’ਚ ਬੀਤੇ ਦਿਨੀਂ ਮੌਤ ਹੋ ਗਈ ਸੀ। ਅੱਜ ਉਸ ਵੇਲੇ ਸਾਰਾ ਪਿੰਡ ਗਮਗੀਨ ਹੋ ਗਿਆ, ਜਦੋਂ ਵਿਸ਼ਾਲ ਕਟਾਰੀਆ ਦੀ ਮ੍ਰਿਤਕ ਦੇਹ ਉਸ ਦੇ ਘਰ ਪਹੁੰਚੀ।
ਜਾਣਕਾਰੀ ਮੁਤਾਬਕ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੁਕੰਦਪੁਰ ਦਾ 33 ਸਾਲ ਦਾ ਵਿਸ਼ਾਲ ਕਟਾਰੀਆ ਉਰਫ ਹਰੀ ਪਿਛਲੇ ਕਈ ਸਾਲਾ ਤੋਂ ਅਾਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਰਹਿ ਰਿਹਾ ਸੀ। ਪਿਛਲੇ ਦਿਨੀ ਉਸ ਦੀ ਉਸ ਵੇਲੇ ਮੌਤ ਹੋ ਗਈ, ਜਦੋਂ ਉਹ ਰਾਤ ਦੇ ਸਮੇਂ ਆਪਣੀ ਗੱਡੀ ’ਚ ਪੈਟਰੋਲ ਭਰਵਾ ਕੇ ਪੰਪ ਤੋਂ ਥੋੜ੍ਹਾ ਬਾਹਰ ਪਾਰਕਿੰਗ ’ਚ ਜਾ ਕੇ ਰੁਕਿਆ।
ਸਿਡਨੀ ਦੀਆਂ ਖਬਰਾਂ ਮੁਤਾਬਕ ਜਦੋਂ ਉਸ ਨੂੰ ਦੇਖਿਆ ਤਾਂ ਉਹ ਡਰਾਈਵਰ ਸੀਟ ’ਤੇ ਹੀ ਮ੍ਰਿਤਕ ਪਾਇਆ ਗਿਆ। ਬਹੁਤ ਯਤਨਾਂ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ।
Read More : ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
