Sonam

ਜਲੰਧਰ ਦੇ ਕਾਰੋਬਾਰੀ ਦੀ ਨੂੰਹ ਦੀ ਦਰਿਆ ’ਚੋਂ ਮਿਲੀ ਲਾਸ਼

2 ਦਿਨਾਂ ਤੋਂ ਸੀ ਲਾਪਤਾ

ਅੰਮ੍ਰਿਤਸਰ, 16 ਜੂਨ :- ਜਲੰਧਰ ਦੇ ਮਸ਼ਹੂਰ ਪਲਾਈਵੁੱਡ ਕਾਰੋਬਾਰੀ ਨਰੇਸ਼ ਤਿਵਾੜੀ ਦੀ ਨੂੰਹ ਸੋਨਮ ਦੀ ਲਾਸ਼ ਅੱਜ ਗੋਇੰਦਵਾਲ ਦਰਿਆ ਵਿੱਚੋਂ ਮਿਲੀ, ਜੋ ਸ਼ਨੀਵਾਰ ਤੋਂ ਲਾਪਤਾ ਸੀ।
ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਖੁਦ ਨਰੇਸ਼ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਉਨ੍ਹਾਂ ਦੀ ਨੂੰਹ ਸੋਨਮ ਦੀ ਲਾਸ਼ ਦਰਿਆ ਵਿੱਚੋਂ ਬਰਾਮਦ ਹੋ ਗਈ ਹੈ ਅਤੇ ਉਨ੍ਹਾਂ ਦਾ ਪਰਿਵਾਰ ਜਲੰਧਰ ਤੋਂ ਗੋਇੰਦਵਾਲ ਸਾਹਿਬ ਲਈ ਰਵਾਨਾ ਹੋ ਗਿਆ ਹੈ।

ਨਰੇਸ਼ ਤਿਵਾੜੀ ‘ਵਿਨਟੇਕ ਪ੍ਰੇਲਮ’ ਅਤੇ ‘ਵਿਰਗਾ ਪੈਨਲ ਪ੍ਰੋਡਕਟਸ’ ਵਰਗੀਆਂ ਨਾਮਵਰ ਪਲਾਈਵੁੱਡ ਕੰਪਨੀਆਂ ਦੇ ਮਾਲਕ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਸੋਨਮ ਸ਼ਨੀਵਾਰ ਤੋਂ ਸ਼ੱਕੀ ਹਾਲਾਤਾਂ ਵਿਚ ਲਾਪਤਾ ਸੀ। ਪੁਲਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਅੱਜ ਉਸ ਦੀ ਲਾਸ਼ ਦਰਿਆ ਵਿੱਚੋਂ ਮਿਲੀ।

ਨਰੇਸ਼ ਤਿਵਾੜੀ ਨੇ ਦੱਸਿਆ ਕਿ ਉਸ ਦੀ ਨੂੰਹ ਸੋਨਮ ਕਿਸੇ ਧਾਰਮਿਕ ਪ੍ਰੋਗਰਾਮ ਲਈ ਅੰਮ੍ਰਿਤਸਰ ਬਿਆਸ ਗਈ ਸੀ। ਉੱਥੇ ਵਿਸਰਜਨ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਦਰਿਆ ਵਿਚ ਵਹਿ ਗਈ। ਉਦੋਂ ਤੋਂ ਉਸ ਦੀ ਭਾਲ ਜਾਰੀ ਸੀ। ਅੱਜ ਦੁਪਹਿਰ ਸਮੇਂ ਉਨ੍ਹਾਂ ਨੂੰ ਗੋਇੰਦਵਾਲ ਸਾਹਿਬ ਤੋਂ ਸੂਚਨਾ ਮਿਲੀ ਕਿ ਉਨ੍ਹਾਂ ਦੀ ਨੂੰਹ ਦੀ ਲਾਸ਼ ਬਰਾਮਦ ਹੋ ਗਈ ਹੈ।

ਮਾਮਲੇ ਵਿਚ ਥਾਣਾ ਢਿੱਲਵਾਂ ਦੇ ਐੱਸ. ਐੱਚ. ਓ. ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਔਰਤ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਗਈ। ਗੋਇੰਦਵਾਲ ਸਾਹਿਬ ਦੀ ਪੁਲਸ ਨੇ ਸੋਨਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪਰਿਵਾਰ ਨੂੰ ‘ਆਈ ਲਵ ਯੂ’ਭੇਜਿਆ ਸੀ ਆਖਰੀ ਮੈਸੇਜ

ਲਾਪਤਾ ਹੋਣ ਤੋਂ ਪਹਿਲਾਂ ਸੋਨਮ ਨੇ ਪਰਿਵਾਰ ਨੂੰ ਆਖਰੀ ਮੈਸੇਜ ‘ਆਈ ਲਵ ਯੂ’ ਭੇਜਿਆ ਸੀ। ਸੋਨਮ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ, ਹਾਲਾਂਕਿ ਪਰਿਵਾਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਰਿਪੋਰਟ ਅਨੁਸਾਰ ਪੁਲਸ ਕੋਲ ਸ਼ਿਕਾਇਤ ਦਰਜ ਹੋਣ ਤੋਂ ਬਾਅਦ, ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਨਰੇਸ਼ ਤਿਵਾੜੀ ਦੇ ਘਰ ਇਕੱਠੇ ਹੋ ਗਏ ਸਨ। ਪੁਲਸ ਨੇ ਸੋਨਮ ਦੀ ਫੋਟੋ ਦੇ ਕੇ ਉਸ ਦੀ ਭਾਲ ਲਈ ਬਿਆਸ ਦਰਿਆ ਤੋਂ ਗੋਇੰਦਵਾਲ ਸਾਹਿਬ ਤੱਕ ਗੋਤਾਖੋਰਾਂ ਨੂੰ ਤਾਇਨਾਤ ਕੀਤਾ ਸੀ।

ਗੋਤਾਖੋਰਾਂ ਨੇ ਸੋਨਮ ਦੀ ਲਾਸ਼ ਕੀਤੀ ਬਰਾਮਦ

ਅੱਜ ਦੁਪਹਿਰ ਸਮੇਂ ਗੋਇੰਦਵਾਲ ਸਾਹਿਬ ਤੋਂ ਗੋਤਾਖੋਰਾਂ ਨੇ ਸੋਨਮ ਦੀ ਲਾਸ਼ ਬਰਾਮਦ ਕੀਤੀ ਹੈ। ਸੋਨਮ ਪਿਛਲੇ 40 ਘੰਟਿਆਂ ਤੋਂ ਲਾਪਤਾ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਸੋਨਮ ਦੇ ਦਿਮਾਗ ਵਿੱਚ ਟਿਊਮਰ ਸੀ, ਜਿਸ ਕਾਰਨ ਉਹ ਲੰਬੇ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਸੋਨਮ ਦੇ ਲਾਪਤਾ ਹੋਣ ਤੋਂ ਬਾਅਦ ਸ਼ਹਿਰ ਦਾ ਕਾਰੋਬਾਰੀ ਭਾਈਚਾਰਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਹੁੰਚ ਰਿਹਾ ਹੈ।

Read More : 15,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ

Leave a Reply

Your email address will not be published. Required fields are marked *