ticket checking

ਰੇਲ ਮੰਡਲ ਫਿਰੋਜ਼ਪੁਰ ਨੇ ਚਲਾਈ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ

ਇਕ ਦਿਨ ’ਚ ਫੜੇ 1064 ਕੇਸ, ਵਸੂਲਿਆ 7 ਲੱਖ ਰੁਪਏ ਜੁਰਮਾਨਾ

ਫਿਰੋਜ਼ਪੁਰ, 15 ਜੂਨ :– ਰੇਲ ਮੰਡਲ ਫਿਰੋਜ਼ਪੁਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ’ਚ ਇਕ ਦਿਨ ਦੀ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਚਲਾ ਕੇ 1064 ਕੇਸ ਫੜੇ ਗਏ ਹਨ। ਡੀ. ਆਰ. ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ’ਚ ਲੱਗਭਗ ਹਰ ਰੇਲਗੱਡੀ ’ਚ ਬਹੁਤ ਭੀੜ ਹੁੰਦੀ ਹੈ ਅਤੇ ਏਸੇ ਗੱਲ ਦਾ ਕੁਝ ਗਲਤ ਲੋਕ ਫਾਇਦਾ ਚੁੱਕਣ ਤੋਂ ਪਿੱਛੇ ਨਹੀਂ ਹਟਦੇ।

ਸ਼ਨੀਵਾਰ ਨੂੰ ਮੰਡਲ ਦੇ ਵੱਖ-ਵੱਖ ਰੇਲ ਸੈਕਸ਼ਨਾਂ ਤੇ ਵੱਖ-ਵੱਖ ਰੇਲਗੱਡੀਆਂ ’ਚ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਚਲਾ ਕੇ 1064 ਬੇਟਿਕਟੇ ਅਤੇ ਅਨਿਯਮਿਤ ਟਿਕਟ ’ਤੇ ਸਫਰ ਕਰਨ ਵਾਲੇ ਕੇਸ ਫੜੇ ਗਏ ਅਤੇ ਉਨ੍ਹਾਂ ਕੋਲੋਂ ਮੌਕੇ ਤੇ 7 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ । ਡੀ. ਆਰ. ਐੱਮ. ਨੇ ਦੱਸਿਆ ਕਿ ਸਾਰੇ ਸੀਜ਼ਨ ਇਹ ਸਖਤ ਚੈਕਿੰਗ ਜਾਰੀ ਰਹੇਗੀ |

Read More : ਮੋਟਰਸਾਈਕਲ ਅਤੇ ਫੋਨ ਚੋਰ ਕਰਨ ਵਾਲੇ 5 ਗ੍ਰਿਫਤਾਰ

Leave a Reply

Your email address will not be published. Required fields are marked *