ਦਾਦੀ ਨੂੰ ਮਿਲਣ ਆਏ ਸੀ ਬੱਚੇ
ਅਹਿਮਦਾਬਾਦ, 14 ਜੂਨ : ਏਅਰ ਇੰਡੀਆ ਦਾ ਜਹਾਜ਼ ਵੀਰਵਾਰ ਨੂੰ ਅਹਿਮਦਾਬਾਦ ’ਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ’ਚ 12 ਚਾਲਕ ਦਲ ਦੇ ਮੈਂਬਰਾਂ ਸਮੇਤ 242 ਲੋਕ ਸਵਾਰ ਸਨ। ਹੁਣ ਤੱਕ ਇਸ ਹਾਦਸੇ ’ਚ ਸਿਰਫ਼ ਇਕ ਯਾਤਰੀ ਬਚ ਸਕਿਆ ਹੈ। ਬਾਕੀ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਯਾਤਰੀਆਂ ’ਚ ਮੁੰਬਈ ਦਾ ਇਕ ਪਰਿਵਾਰ ਵੀ ਸ਼ਾਮਲ ਸੀ, ਜਿਸਦੀ ਇਸ ਹਾਦਸੇ ’ਚ ਮੌਤ ਹੋ ਗਈ। ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਜਾਵੇਦ ਅਲੀ ਹਾਲ ਹੀ ’ਚ ਆਪਣੀ ਮਾਂ ਦੇ ਦਿਲ ਦੀ ਸਰਜਰੀ ਲਈ 6 ਦਿਨਾਂ ਲਈ ਮੁੰਬਈ ਆਇਆ ਸੀ ਅਤੇ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਲੰਡਨ ਵਾਪਸ ਆ ਰਿਹਾ ਸੀ।
ਲੰਡਨ ’ਚ ਰਹਿਣ ਵਾਲੀ ਉਸਦੀ ਪਤਨੀ ਆਪਣੇ ਪੁੱਤਰ ਅਤੇ ਧੀ ਉਸਦੇ ਨਾਲ ਗਏ ਸੀ। ਇਹ ਬੱਚੇ ਆਪਣੀ ਦਾਦੀ ਨੂੰ ਮਿਲਣ ਆਏ ਸੀ।
ਦੁਖਦਾਈ ਤੌਰ ’ਤੇ ਪਰਿਵਾਰ ਦੇ ਚਾਰੇ ਮੈਂਬਰ ਜਾਵੇਦ ਅਲੀ (37), ਉਸਦੀ ਪਤਨੀ ਮਰੀਅਮ (35), ਪੁੱਤਰ ਮੁਗਲ ਜੈਨ (8) ਅਤੇ ਧੀ ਅਮੀਨਾ (4) ਦੀ ਹਾਦਸੇ ’ਚ ਮੌਤ ਹੋ ਗਈ। ਇਸ ਦਿਲ ਦਹਿਲਾ ਦੇਣ ਵਾਲੀ ਤ੍ਰਾਸਦੀ ਨੇ ਰਿਸ਼ਤੇਦਾਰਾਂ ਅਤੇ ਭਾਈਚਾਰੇ ਨੂੰ ਸਦਮੇ ਵਿੱਚ ਪਾ ਦਿੱਤਾ ਹੈ।
Read More : ਧੀ ਨੂੰ ਲੰਡਨ ਮਿਲਣ ਲਈ ਜਾ ਰਹੀ ਸੀ ਅੰਜੂ ਸ਼ਰਮਾ