ਦੋਸਤ

ਦੋਸਤ ਦਾ ਕੀਤਾ ਕਤਲ

ਸਰਹੱਦੀ ਪਿੰਡ ਪਲਾਹ ਨੇੜੇ ਸੜਕ ਕਿਨਾਰੇ ਸੁੱਟੀ ਲਾਸ਼

ਬਮਿਆਲ, 2 ਜੂਨ : – ਜ਼ਿਲਾ ਪਠਾਨਕੋਟ ਦੇ ਸਰਹੱਦੀ ਖੇਤਰ ਅਧੀਨ ਆਉਂਦੇ ਬਮਿਆਲ ਸੈਕਟਰ ਦੇ ਪਿੰਡ ਪਲਾਹ ’ਚ ਸਵੇਰੇ ਤੜਕਸਾਰ ਸੜਕ ਦੇ ਕਿਨਾਰੇ ਇਕ 22 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਇਕ ਨਵਾਂ ਹੀ ਮੋੜ ਸਾਹਮਣੇ ਆਇਆ ਕਿ ਦੋਸਤ ਨੇ ਹੀ ਦੋਸਤ ਦਾ ਕਤਲ ਕਰ ਕੇ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਸੀ।

ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਉਰਫ ਚੰਨਾ (22) ਪੁੱਤਰ ਕੁਲਵੰਤ ਸਿੰਘ ਵਾਸੀ ਸਿੰਬਲ ਸਕੋਲ ਵਜੋਂ ਹੋਈ, ਜੋ ਗੁਜਰਾਤ ’ਚ ਕਰੇਨ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਸਦਾ ਦੋਸਤ ਵੀ ਨਾਲ ਹੀ ਕੰਮ ਕਰਦਾ ਸੀ। ਇਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਰੰਜਿਸ ਚੱਲ ਰਹੀ ਸੀ।

ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਬੀਤੇ ਦਿਨ ਹੀ ਗੁਜਰਾਤ ਤੋਂ ਵਾਪਸ ਪਰਤਿਆ ਸੀ ਅਤੇ ਸ਼ਾਮ ਨੂੰ 7 ਵਜੇ ਆਪਣੇ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਸੀ। ਉਸ ਤੋਂ ਬਾਅਦ ਪਰਿਵਾਰ ਵੱਲੋਂ ਵਾਰ-ਵਾਰ ਫੋਨ ਕਰਨ ’ਤੇ ਉਸਦਾ ਫੋਨ ਨਹੀਂ ਮਿਲ ਰਿਹਾ ਸੀ ਅਤੇ ਸਵੇਰੇ ਉਸ ਦੀ ਲਾਸ਼ ਸਰਹੱਦੀ ਪਿੰਡ ਪਲਾਹ ਦੇ ਨਜ਼ਦੀਕ ਸੜਕ ਦੇ ਕਿਨਾਰੇ ਕਿਸੇ ਵਿਅਕਤੀ ਨੇ ਵੇਖੀ ਸੀ, ਜਿਸ ਨੇ ਉਸਦੇ ਪਰਿਵਾਰ ਨੂੰ ਸੂਚਿਤ ਦਿੱਤੀ।

ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਸਿੰਘ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਦੇ ਸਰੀਰ ’ਤੇ ਖੂਨ ਦੇ ਨਿਸ਼ਾਨ ਹਨ ਅਤੇ ਉਸ ਦੇ ਕੰਨਾਂ ’ਚ ਪਾਈਆਂ ਹੋਈਆਂ ਮੁੰਦਰਾਂ ਵੀ ਉਤਾਰ ਲਈਆਂ ਗਈਆਂ ਹਨ ਅਤੇ ਉਸ ਕੋਲ 20-22 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ, ਜੋ ਕਿ ਇਸ ਮੌਕੇ ’ਤੇ ਉਸ ਕੋਲ ਨਹੀਂ ਮਿਲੀ ਹੈ ਅਤੇ ਨਾ ਹੀ ਉਸਦਾ ਮੋਬਾਇਲ ਮਿਲਿਆ ਸੀ।

ਇਸ ਸਬੰਧੀ ਡੀ. ਐੱਸ. ਪੀ. ਨਰੋਟ ਜੈਮਲ ਸਿੰਘ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਉਕਤ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਸੀ, ਜਿਸ ਦੌਰਾਨ ਮ੍ਰਿਤਕ ਦਾ ਦੋਸਤ ਹੀ ਕਤਲ ਨਿਕਲਿਆ। ਜਦ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਸਾਡਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਦੌਰਾਨ ਉਸਦਾ ਕਤਲ ਕਰ ਦਿੱਤਾ। ਇਸ ਗੱਲ ਨੂੰ ਮ੍ਰਿਤਕ ਦੇ ਦੋਸਤ ਨੇ ਕਬੂਲ ਲਿਆ।


ਪੁਲਸ ਨੇ ਮੁਲਜ਼ਮ ਅਤੇ ਇਕ ਅਣਪਛਾਤੇ ਖਿਲਾਫ ਵੱਖ-ਵੱਖ ਧਾਰਵਾ ਤਹਿਤ ਮਾਮਲਾ ਦਰਜ ਕਰ ਕੇ ਕਾਬੂ ਕਰ ਲਿਆ ਹੈ। ਪੁਲਸ ਮੁਤਾਬਕ ਕਾਬੂ ਮੁਲਜ਼ਮ ਦੀ ਪਛਾਣ ਕਾਲੂ ਪਠਾਨੀਆਂ ਵਾਸੀ ਖੋਜਕੀਚੱਕ ਵਜੋਂ ਦੱਸੀ ਗਈ ਹੈ।

Read More : ਮੋਟਰਸਾਈਕਲ ਨਾਲ ਟਕਰਾਈ ਕਾਰ

Leave a Reply

Your email address will not be published. Required fields are marked *