rain-alert

ਪੰਜਾਬ ਵਿਚ ਭਿਆਨਕ ਗਰਮੀ ਤੋਂ ਵੱਡੀ ਰਾਹਤ, ਮੌਸਮ ਨੇ ਬਦਲੇ ਮਿਜ਼ਾਜ

ਮੌਸਮ ਵਿਭਾਗ ਵੱਲੋਂ 28-29 ਅਪ੍ਰੈਲ ਲਈ ਔਰੇਂਜ ਅਲਰਟ ਜਾਰੀ, ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾ

ਪਟਿਆਲਾ, 28 ਅਪ੍ਰੈਲ : ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਦਰਮਿਆਨ ਮੰਗਲਵਾਰ ਤੜਕੇ ਮੌਸਮ ਨੇ ਕਰਵਟ ਬਦਲੀ ਹੈ, ਜਿਸ ਨਾਲ ਲੋਕਾਂ ਨੇ ਗਰਮੀ ਤੋਂ ਕਾਫੀ ਰਾਹਤ ਮਹਿਸੂਸ ਕੀਤੀ ਹੈ। ਸੂਬੇ ਭਰ ਵਿੱਚ ਬੱਦਲਵਾਈ ਤੋਂ ਬਾਅਦ ਇੱਕ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਪਟਿਆਲਾ ਸ਼ਹਿਰ ਵਿੱਚ ਸਵੇਰੇ 8:30 ਵਜੇ ਤੱਕ 8 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 7.8 ਐੱਮ.ਐੱਮ., ਲੁਧਿਆਣਾ ਵਿੱਚ 4.2 ਐੱਮ.ਐੱਮ., ਮੋਹਾਲੀ ਵਿੱਚ 2 ਐੱਮ.ਐੱਮ., ਅਤੇ ਇਸ ਤੋਂ ਇਲਾਵਾ ਨਵਾਂ ਸ਼ਹਿਰ, ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ ਅਤੇ ਹੋਰ ਕਈ ਸ਼ਹਿਰਾਂ ਵਿੱਚ ਮੀਂਹ ਪਿਆ ਹੈ।

ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 28 ਅਤੇ 29 ਅਪ੍ਰੈਲ ਲਈ ਹਲਕੇ ਤੋਂ ਦਰਮਿਆਨੇ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੌਰਾਨ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਨੂੰ ਦੇਖਦੇ ਹੋਏ ਦੋ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਸੂਤਰਾਂ ਮੁਤਾਬਕ, ਅਸਮਾਨ ਦੇ ਉੱਪਰਲੇ ਹਿੱਸੇ ਵਿੱਚ ਪੱਛਮ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਦਾ ਸਿਸਟਮ ਐਕਟਿਵ ਹੈ, ਜੋ ਉੱਤਰੀ ਭਾਰਤ (ਖਾਸ ਕਰਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ) ਤੋਂ ਲੰਘ ਰਿਹਾ ਹੈ। ਇਸ ਸਿਸਟਮ ਕਾਰਨ ਗਰਜ-ਤੂਫਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਵੱਧ ਗਈ ਹੈ।

Read More : ਗੁਰਦਾਸਪੁਰ ’ਚ ਗ੍ਰੇਨੇਡ ਸੁੱਟ ਕੇ ਫ਼ਰਾਰ ਹੋਏ ਨੌਜਵਾਨ; ਸ਼ਹਿਰ ’ਚ ਦਹਿਸ਼ਤ ਦਾ ਮਾਹੌਲ

Leave a Reply

Your email address will not be published. Required fields are marked *