ਚਰਨਜੀਤ ਸਿੰਘ ਚੰਨੀ ਸਮੇਤ 34 ਦਿੱਗਜ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ; ਚੋਣਾਂ ਲਈ ਵਿਉਂਤਬੰਦੀ ਤੇਜ਼
ਸੰਗਰੂਰ, 26 ਅਪ੍ਰੈਲ: ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਪੂਰੀ ਤਿਆਰੀ ਖਿੱਚ ਲਈ ਹੈ। ਕਾਂਗਰਸ ਹਾਈਕਮਾਂਡ ਵੱਲੋਂ ਰੋਜ਼ਾਨਾ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸ. ਸੀ. ਡਿਪਾਰਟਮੈਂਟ ਲਈ ਇਕ ‘ਸਟੇਟ ਕੌਂਸਲ ਐਡਵਾਈਜ਼ਰੀ ਕਮੇਟੀ’ ਦਾ ਗਠਨ ਕੀਤਾ ਗਿਆ ਹੈ।
ਇਹ ਕਮੇਟੀ ਐੱਸ. ਸੀ. ਵਰਗ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੇ ਨਾਲ-ਨਾਲ ਉੱਚ ਪੱਧਰੀ ਫ਼ੈਸਲੇ ਲੈਣ ’ਚ ਅਹਿਮ ਭੂਮਿਕਾ ਨਿਭਾਏਗੀ। ਇਸ 34 ਮੈਂਬਰੀ ਕਮੇਟੀ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰ, ਵਿਧਾਇਕ, ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਐੱਸ. ਸੀ. ਵਰਗ ਨਾਲ ਸਬੰਧਤ ਜ਼ਿਲਾ ਪ੍ਰਧਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਕਮੇਟੀ ਦੇ ਮੁੱਖ ਮੈਂਬਰਾਂ ’ਚ ਲਖਵਿੰਦਰ ਸਿੰਘ ਲੱਕੀ ਪੱਖੋਂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਾ. ਅਮਰ ਸਿੰਘ ਸੰਸਦ ਮੈਂਬਰ, ਸ਼ੇਰ ਸਿੰਘ ਘੁਭਾਇਆ ਸੰਸਦ ਮੈਂਬਰ, ਭਾਰਤੀ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ, ਵਿਕਰਮ ਸਿੰਘ ਚੌਧਰੀ ਵਿਧਾਇਕ, ਅਰੁਣਾ ਚੌਧਰੀ ਵਿਧਾਇਕ ਅਤੇ ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਸ਼ਾਮਲ ਹਨ।
ਇਸ ਤੋਂ ਇਲਾਵਾ ਰਾਜ ਕੁਮਾਰ ਵੇਰਕਾ, ਮੁਹੰਮਦ ਸਦੀਕ, ਸੋਹਨ ਸਿੰਘ, ਸਾਧੂ ਸਿੰਘ ਧਰਮਸੌਤ, ਅਜਾਇਬ ਸਿੰਘ ਭੱਟੀ, ਕੁਲਦੀਪ ਸਿੰਘ ਵੈਦ, ਸੁਖਵਿੰਦਰ ਸਿੰਘ ਡੈਨੀ, ਪਵਨ ਆਦੀਆ, ਲਖਵੀਰ ਸਿੰਘ ਲੱਖਾ, ਡਾ. ਸਤਵੰਤ ਸਿੰਘ ਮੋਹੀ ਅਤੇ ਨੱਥੂ ਰਾਮ ਨੂੰ ਵੀ ਇਸ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ।
Read More : ਸਸਤੀ ਡਰੈੱਸ ਦੇ ਲਾਲਚ ’ਚ ਨਰਸ ਨੇ ਗੁਆਏ ਇਕ ਲੱਖ ਰੁਪਏ
