firing-latest-news

ਤਰਨਤਾਰਨ ’ਚ ਸ਼ਰਾਬ ਦੇ ਠੇਕੇ ’ਤੇ ਚੱਲੀਆਂ ਗੋਲੀਆਂ

ਦੋ ਅਣਪਛਾਤੇ ਸਵਾਰਾਂ ਨੇ ਫੈਲਾਈ ਦਹਿਸ਼ਤ

ਤਰਨਤਾਰਨ, 24 ਅਪ੍ਰੈਲ : ਜ਼ਿਲ੍ਹਾ ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼ਰਾਬ ਦੇ ਠੇਕੇ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਹੈਪੀ ਸਿੰਘ ਪੁੱਤਰ ਸੁਖਵਿੰਦਰ ਸਿੰਘ, ਵਾਸੀ ਕੋਟ ਮੁਹੰਮਦ ਖਾਂ, ਨੇ ਦੱਸਿਆ ਕਿ ਉਹ ਉਕਤ ਸ਼ਰਾਬ ਦੇ ਠੇਕੇ ’ਤੇ ਬਤੌਰ ਸੇਲਜ਼ਮੈਨ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ 22 ਅਪ੍ਰੈਲ ਦੀ ਰਾਤ ਉਹ ਆਪਣੇ ਸਾਥੀ ਹੈਲਪਰ ਸਹਿਜਬੀਰ ਸਿੰਘ ਸਮੇਤ ਪਿੰਡ ਢੋਟੀਆਂ ਦੇ ਠੇਕੇ ’ਤੇ ਮੌਜੂਦ ਸੀ। ਰਾਤ ਕਰੀਬ 10 ਵਜੇ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਅਚਾਨਕ ਹਵਾਈ ਫਾਇਰ ਕਰਨ ਲੱਗ ਪਏ।

ਇਸ ਹਮਲੇ ਤੋਂ ਘਬਰਾ ਕੇ ਉਨ੍ਹਾਂ ਨੇ ਤੁਰੰਤ ਦੁਕਾਨ ਦਾ ਸ਼ਟਰ ਬੰਦ ਕਰ ਲਿਆ। ਮੁਲਜ਼ਮ ਕੁਝ ਸਮੇਂ ਬਾਅਦ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੇਲਜ਼ਮੈਨ ਨੇ ਤੁਰੰਤ ਇਸ ਬਾਰੇ ਆਪਣੇ ਮਾਲਕਾਂ ਅਤੇ ਪੁਲਸ ਨੂੰ ਜਾਣੂ ਕਰਵਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਰਹਾਲੀ ਵਿਖੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 57 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।

Read More : ਆਮ ਆਦਮੀ ਪਾਰਟੀ ਦੇ ਦੋ-ਤਿਹਾਈ ਰਾਜ ਸਭਾ ਮੈਂਬਰ ਭਾਜਪਾ ’ਚ ਸ਼ਾਮਲ

Leave a Reply

Your email address will not be published. Required fields are marked *