Sunil Jakhar

ਵਿਧਾਨ ਸਭਾ ’ਚ ਝੂਠਾ ਮਤਾ ਪਾਸ ਕਰਨ ਕਾਰਨ ਹੀ ਤੇਲ ਤੇ ਗੈਸ ਦੇ ਮੁੱਦੇ ’ਤੇ ਫੈਲੀ ਅਫ਼ਵਾਹ : ਸੁਨੀਲ ਜਾਖੜ

ਮੁੱਖ ਮੰਤਰੀ ਮਾਨ ਆਪਣੀ ਗਲਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ

ਚੰਡੀਗੜ੍ਹ, 29 ਮਾਰਚ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੜੇ ਹੱਥੀਂ ਲੈਂਦਿਆਂ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਮੁੱਖ ਮੰਤਰੀ ਖ਼ੁਦ ਕਹਿ ਰਹੇ ਹਨ ਕਿ ਪੰਜਾਬ ’ਚ ਤੇਲ ਅਤੇ ਗੈਸ ਦੀ ਕੋਈ ਕਮੀ ਨਹੀਂ ਹੈ, ਤਾਂ ਫਿਰ ਵਿਧਾਨ ਸਭਾ ’ਚ ਕੇਂਦਰ ਸਰਕਾਰ ਖ਼ਿਲਾਫ਼ ਮਤਾ ਕਿਸ ਆਧਾਰ ’ਤੇ ਪਾਸ ਕੀਤਾ ਗਿਆ ਸੀ? ਜਾਖੜ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਨੂੰ ਇਸ ਗੁਮਰਾਹਕੁੰਨ ਕਦਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਲੋਕਾਂ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਦਾ ਕੀਤੇ ਗਏ ਭਰਮ ਕਾਰਨ ਹੀ ਰਾਜ ’ਚ ਤੇਲ ਤੇ ਗੈਸ ਨੂੰ ਲੈ ਕੇ ਹਫੜਾ-ਦਫੜੀ ਦਾ ਮਾਹੌਲ ਬਣਿਆ ਅਤੇ ਲੋਕਾਂ ਨੇ ਡਰ ਕਾਰਨ ਜਮ੍ਹਾਂਖੋਰੀ ਸ਼ੁਰੂ ਕਰ ਦਿੱਤੀ ਸੀ, ਜਦਕਿ ਅਸਲ ’ਚ ਸਪਲਾਈ ਬਿਲਕੁਲ ਪ੍ਰਭਾਵਿਤ ਨਹੀਂ ਹੋਈ ਸੀ। ਜਾਖੜ ਨੇ ਕੇਂਦਰ ਸਰਕਾਰ ਦੀ ਵਿਦੇਸ਼ ਅਤੇ ਵਪਾਰ ਨੀਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ’ਚ ਕੱਚੇ ਤੇਲ ਅਤੇ ਗੈਸ ਦਾ ਪੁਖ਼ਤਾ ਪ੍ਰਬੰਧ ਹੈ।

ਉਨ੍ਹਾਂ ਚੋਟ ਕਰਦਿਆਂ ਕਿਹਾ ਕਿ ਜਿਵੇਂ ਮੁੱਖ ਮੰਤਰੀ ਨੂੰ ਆਫ਼ਤ ਰਾਹਤ ਫੰਡ ਦੇ 13 ਹਜ਼ਾਰ ਕਰੋੜ ਰੁਪਏ ਖ਼ਜ਼ਾਨੇ ’ਚ ਹੋਣ ਬਾਰੇ 6 ਮਹੀਨੇ ਬਾਅਦ ਸਮਝ ਆਈ ਸੀ, ਉਸੇ ਤਰ੍ਹਾਂ ਤੇਲ-ਗੈਸ ਦੇ ਮਾਮਲੇ ’ਚ ਵੀ ਉਨ੍ਹਾਂ ਨੂੰ ਸੱਚਾਈ ਸਮਝਣ ਲਈ 15 ਦਿਨ ਲੱਗ ਗਏ। ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ।

Read More : ਡੀ.ਐੱਮ. ਰੰਧਾਵਾ ਖੁਦਕੁਸ਼ੀ ਕੇਸ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਦਾ ਰਿਮਾਂਡ ਵਧਿਆ

Leave a Reply

Your email address will not be published. Required fields are marked *