Haryana youth dies

ਸਪੇਨ ਗਏ ਕੈਥਲ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

ਵੀਡੀਓ ਕਾਲ ਦੌਰਾਨ ਵਾਪਰਿਆ ਹਾਦਸਾ; 10 ਮਹੀਨੇ ਪਹਿਲਾਂ ਹੀ ਲਗਾਏ ਸਨ 21 ਲੱਖ

ਕੈਥਲ/ਸਪੇਨ, 25 ਮਾਰਚ : ਹਰਿਆਣਾ ਦੇ ਜ਼ਿਲਾ ਕੈਥਲ ਅਧੀਨ ਆਉਂਦੇ ਪਿੰਡ ਰਿਵਾੜ ਜਾਗੀਰ ਦੇ 32 ਸਾਲਾ ਨੌਜਵਾਨ ਦੀਪਕ ਦੀ ਸਪੇਨ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਦੀਪਕ ਦੀ ਮ੍ਰਿਤਕ ਦੇਹ ਅੱਜ ਦਿੱਲੀ ਤੋਂ ਉਸ ਦੇ ਜੱਦੀ ਪਿੰਡ ਪਹੁੰਚੇਗੀ, ਜਿੱਥੇ ਪਰਿਵਾਰ ਵੱਲੋਂ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਦੀਪਕ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ।

ਜਾਣਕਾਰੀ ਅਨੁਸਾਰ ਦੀਪਕ ਆਪਣੇ ਪਰਿਵਾਰ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਕਰੰਟ ਲੱਗ ਗਿਆ। ਪਰਿਵਾਰ ਵਾਲਿਆਂ ਨੇ ਦੇਖਿਆ ਕਿ ਫ਼ੋਨ ਚੱਲ ਰਿਹਾ ਸੀ ਪਰ ਦੀਪਕ ਕੁਝ ਬੋਲ ਨਹੀਂ ਰਿਹਾ ਸੀ। ਜਦੋਂ ਪਰਿਵਾਰ ਨੇ ਦੀਪਕ ਦੇ ਦੋਸਤ ਨੂੰ ਫ਼ੋਨ ਕਰਕੇ ਉੱਥੇ ਭੇਜਿਆ ਤਾਂ ਉਸ ਨੇ ਦੀਪਕ ਨੂੰ ਮ੍ਰਿਤਕ ਹਾਲਤ ਵਿੱਚ ਪਾਇਆ।

ਦੀਪਕ ਦੇ ਭਰਾ ਸੋਨੂੰ ਨੇ ਦੱਸਿਆ ਕਿ ਪਰਿਵਾਰ ਨੇ 10 ਮਹੀਨੇ ਪਹਿਲਾਂ ਹੀ ਅੱਧਾ ਏਕੜ ਜ਼ਮੀਨ ਗਿਰਵੀ ਰੱਖ ਕੇ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈ ਕੇ 21 ਲੱਖ ਰੁਪਏ ਖਰਚ ਕੇ ਦੀਪਕ ਨੂੰ ਸਪੇਨ ਭੇਜਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਦੀਪਕ ਵਿਦੇਸ਼ ਜਾ ਕੇ ਘਰ ਦੀ ਗਰੀਬੀ ਦੂਰ ਕਰੇਗਾ, ਪਰ ਇਸ ਹਾਦਸੇ ਨੇ ਸਭ ਕੁਝ ਖ਼ਤਮ ਕਰ ਦਿੱਤਾ।

Read More : ਵਿਧਾਇਕ ਹਰਮੀਤ ਪਠਾਨਮਾਜਰਾ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ

Leave a Reply

Your email address will not be published. Required fields are marked *