eid

ਕੇਰਲ ਅਤੇ ਤਾਮਿਲਨਾਡੂ ਵਿਚ ਅੱਜ ਮਨਾਈ ਜਾ ਰਹੀ ਈਦ; ਬਾਕੀ ਦੇਸ਼ ਵਿਚ ਭਲਕੇ ਹੋਵੇਗੀ ਛੁੱਟੀ

ਲਗਾਤਾਰ ਛੁੱਟੀਆਂ ਕਾਰਨ ਪੰਜਾਬ ਸਮੇਤ ਕਈ ਰਾਜਾਂ ਵਿਚ ਬੈਂਕਾਂ ਦਾ ਕੰਮਕਾਜ ਰਹੇਗਾ ਪ੍ਰਭਾਵਿਤ

ਕੇਰਲ, 20 ਮਾਰਚ : ਅੱਜ ਕੇਰਲ ਅਤੇ ਤਾਮਿਲਨਾਡੂ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਚੰਦਰਮਾ ਦੇ ਦੀਦਾਰ ਹੋਣ ਤੋਂ ਬਾਅਦ ਇਹਨਾਂ ਰਾਜਾਂ ਵਿਚ ਅੱਜ ਜਸ਼ਨ ਦਾ ਮਾਹੌਲ ਹੈ, ਜਦੋਂ ਕਿ ਪੰਜਾਬ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ਵਿਚ ਈਦ ਭਲਕੇ ਯਾਨੀ ਸ਼ਨੀਵਾਰ ਨੂੰ ਮਨਾਈ ਜਾਵੇਗੀ। ਇਸ ਕਾਰਨ ਭਲਕੇ ਜ਼ਿਆਦਾਤਰ ਸਰਕਾਰੀ ਅਦਾਰਿਆਂ ਅਤੇ ਸਕੂਲਾਂ ਵਿੱਚ ਛੁੱਟੀ ਰਹੇਗੀ।

ਦੂਜੇ ਪਾਸੇ ਲਗਾਤਾਰ ਆ ਰਹੀਆਂ ਛੁੱਟੀਆਂ ਕਾਰਨ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਬੈਂਕਾਂ ਦੀਆਂ ਸੇਵਾਵਾਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ। ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਜ਼ਰੂਰੀ ਵਿੱਤੀ ਕੰਮ ਪਹਿਲਾਂ ਹੀ ਨਿਪਟਾ ਲੈਣ ਜਾਂ ਡਿਜੀਟਲ ਬੈਂਕਿੰਗ ਦੀ ਵਰਤੋਂ ਕਰਨ ਤਾਂ ਜੋ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Read More : ਲਿਓਨਲ ਮੇਸੀ 900 ਗੋਲ ਕਰਨ ਵਾਲੇ ਦੁਨੀਆ ਦੇ ਦੂਜੇ ਪੁਰਸ਼ ਫੁੱਟਬਾਲਰ ਬਣੇ

Leave a Reply

Your email address will not be published. Required fields are marked *