ਡੀਸੀਪੀ, ਏਡੀਸੀਪੀ ਅਤੇ ਐਸਪੀ ਪੱਧਰ ਦੇ ਅਧਿਕਾਰੀ ਬਦਲੇ; ਐਨਕਾਊਂਟਰ ਸਪੈਸ਼ਲਿਸਟ ਬਿਕਰਮ ਬਰਾੜ ਹੁਣ ਸੰਭਾਲਣਗੇ AGTF ਤੇ ਓਪਰੇਸ਼ਨਜ਼ ਦਾ ਵਾਧੂ ਚਾਰਜ
ਚੰਡੀਗੜ੍ਹ, 11 ਮਾਰਚ : ਪੰਜਾਬ ਸਰਕਾਰ ਵੱਲੋਂ ਰਾਜ ਦੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 19 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ ਆਈਪੀਐਸ (IPS) ਅਤੇ ਪੀਪੀਐਸ (PPS) ਕਾਡਰ ਦੇ ਡੀਸੀਪੀ, ਏਡੀਸੀਪੀ ਅਤੇ ਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ।
ਇਸ ਸੂਚੀ ਵਿੱਚ ਸਭ ਤੋਂ ਅਹਿਮ ਨਿਯੁਕਤੀ ਐਨਕਾਊਂਟਰ ਸਪੈਸ਼ਲਿਸਟ ਬਿਕਰਮਜੀਤ ਸਿੰਘ ਬਰਾੜ ਦੀ ਹੈ, ਜਿਨ੍ਹਾਂ ਨੂੰ ਐਸਪੀ ਡੇਰਾਬੱਸੀ ਦੇ ਨਾਲ-ਨਾਲ ਹੁਣ ਐਸਪੀ AGTF (ਪੰਜਾਬ) ਅਤੇ ਐਸਪੀ ਓਪਰੇਸ਼ਨਜ਼ (OFTEC) ਦਾ ਵਾਧੂ ਚਾਰਜ ਸੌਂਪ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਤਬਾਦਲੇ ਕੀਤੇ ਗਏ ਅਧਿਕਾਰੀਆਂ ਦੀ ਮੁਕੰਮਲ ਸੂਚੀ ਅਤੇ ਨਵੀਆਂ ਤਾਇਨਾਤੀਆਂ:
| ਅਧਿਕਾਰੀ ਦਾ ਨਾਮ | ਨਵੀਂ ਤਾਇਨਾਤੀ |
| ਵਿਨੀਤ ਅਹਲਾਵਤ (IPS) | ਐਸਪੀ ਇਨਵੈਸਟੀਗੇਸ਼ਨ, ਜਲੰਧਰ ਦਿਹਾਤੀ |
| ਪਰਮਿੰਦਰ ਸਿੰਘ (PPS) | ਡੀਸੀਪੀ ਹੈੱਡਕੁਆਰਟਰ, ਜਲੰਧਰ |
| ਰਾਕੇਸ਼ ਕੁਮਾਰ ਯਾਦਵ (PPS) | ਏਡੀਸੀਪੀ-2, ਜਲੰਧਰ |
| ਹਰਿੰਦਰ ਸਿੰਘ (PPS) | ਐਸਪੀ ਇਨਵੈਸਟੀਗੇਸ਼ਨ, ਕਪੂਰਥਲਾ |
| ਪ੍ਰਭਜੋਤ ਸਿੰਘ | ਐਸਪੀ ਇੰਟੈਲੀਜੈਂਸ ਵਿੰਗ, ਪੰਜਾਬ |
| ਰਜਿੰਦਰ ਕੁਮਾਰ | ਐਸਪੀ ਇੰਟੈਲੀਜੈਂਸ ਵਿੰਗ, ਪੰਜਾਬ |
| ਦੀਪ ਕਮਲ | ਐਸਪੀ ਇੰਟੈਲੀਜੈਂਸ ਵਿੰਗ, ਪੰਜਾਬ |
| ਆਕਾਸ਼ਦੀਪ ਸਿੰਘ ਔਲਖ (PPS) | ਐਸਪੀ ਇੰਟੈਲੀਜੈਂਸ ਵਿੰਗ, ਪੰਜਾਬ |
| ਦੇਵ ਸਿੰਘ (PPS) | ਏਡੀਸੀਪੀ-III, ਲੁਧਿਆਣਾ |
| ਕੰਵਲਪ੍ਰੀਤ ਸਿੰਘ (PPS) | ਏਡੀਸੀਪੀ ਇੰਡਸਟਰੀਅਲ ਸਿਕਿਓਰਿਟੀ, ਲੁਧਿਆਣਾ |
| ਗੁਰਪ੍ਰਤਾਪ ਸਿੰਘ ਸਹੋਤਾ (PPS) | ਐਸਪੀ ਸੁਰੱਖਿਆ ਅਤੇ ਟ੍ਰੈਫਿਕ, ਤਰਨ ਤਾਰਨ |
| ਮਨਪ੍ਰੀਤ ਸ਼ਿਨਮਾਰ (PPS) | ਐਸਪੀ ਇਨਵੈਸਟੀਗੇਸ਼ਨ, ਹੁਸ਼ਿਆਰਪੁਰ |
| ਸੁਖਨਾਜ਼ ਸਿੰਘ (PPS) | ਐਸਪੀ ANTF, ਪੰਜਾਬ (ਐਸ.ਏ.ਐਸ. ਨਗਰ) |
| ਗਗਨੇਸ਼ ਕੁਮਾਰ (PPS) | ਸਹਾਇਕ ਕਮਾਂਡੈਂਟ, 5ਵੀਂ IRB, ਅੰਮ੍ਰਿਤਸਰ |
| ਬਲਜੀਤ ਸਿੰਘ (PPS) | ਐਸਪੀ PBI, ਤਰਨ ਤਾਰਨ |
| ਰਮਨਦੀਪ ਸਿੰਘ (PPS) | ਐਸਪੀ PBI, ਬਟਾਲਾ |
| ਖੁਸ਼ਬੀਰ ਕੌਰ (PPS) | ਐਸਪੀ ਹੈੱਡਕੁਆਰਟਰ, ਬਟਾਲਾ |
| ਬਿਕਰਮਜੀਤ ਸਿੰਘ ਬਰਾੜ (PPS) | ਐਸਪੀ ਡੇਰਾਬੱਸੀ ਸਮੇਤ ਵਾਧੂ ਚਾਰਜ SP AGTF ਅਤੇ SP ਓਪਰੇਸ਼ਨਜ਼ |
