bro-sis

ਚਾਪ ਖਾਣ ਤੋਂ ਬਾਅਦ ਦੋ ਮਾਸੂਮ ਭੈਣ-ਭਰਾ ਦੀ ਭੇਦਭਰੀ ਹਾਲਤ ‘ਚ ਮੌਤ

ਹੱਸਦੇ-ਖੇਡਦੇ ਪਰਿਵਾਰ ‘ਚ ਪਏ ਕੀਰਨੇ; ਡੀ.ਐਸ.ਪੀ. ਵਾਲੀ ਗਲੀ ‘ਚ ਹਰ ਅੱਖ ਹੋਈ ਨਮ

ਤਰਨ ਤਾਰਨ, 8 ਮਾਰਚ : ਸ਼ਹਿਰ ਤਰਨ ਤਾਰਨ ਦੀ ਡੀ.ਐਸ.ਪੀ. ਵਾਲੀ ਗਲੀ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹੀ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ 6 ਸਾਲਾ ਆਰਵ ਅਤੇ 9 ਸਾਲਾ ਦਾਨੀਕਾ ਵਜੋਂ ਹੋਈ ਹੈ, ਜੋ ਆਪਸ ਵਿੱਚ ਭੈਣ-ਭਰਾ ਸਨ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਅਤੇ ਸਨਸਨੀ ਦਾ ਮਾਹੌਲ ਬਣ ਗਿਆ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਬੀਤੀ ਰਾਤ ਚਾਪ ਖਾਣ ਤੋਂ ਬਾਅਦ ਦੋਵਾਂ ਬੱਚਿਆਂ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਸੀ। ਪਰਿਵਾਰ ਵੱਲੋਂ ਉਨ੍ਹਾਂ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਹਾਲਤ ਲਗਾਤਾਰ ਵਿਗੜਦੀ ਗਈ ਅਤੇ ਅੰਤ ਵਿੱਚ ਦੋਵਾਂ ਦੀ ਮੌਤ ਹੋ ਗਈ।

ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਵੱਲੋਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Read More : ਮਾਛੀਵਾੜਾ ਸਾਹਿਬ ਦਾ ਫੌਜੀ ਜਵਾਨ ਰਾਜਵਿੰਦਰ ਸਿੰਘ ਸ਼ਹੀਦ

Leave a Reply

Your email address will not be published. Required fields are marked *