CGC-Landran

ਸੀਜੀਸੀ ਯੂਨੀਵਰਸਿਟੀ ਵਿਖੇ ਕੈਪਜੈਮਿਨੀ ਦੇ ਸਹਿਯੋਗ ਨਾਲ ‘ਕੋਡਐਕਸਪੀਰੀਐਂਸ ਸੈਂਟਰ’ ਦਾ ਉਦਘਾਟਨ

ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਹੀ ਮਿਲੇਗਾ ਅਸਲੀ ਦਫ਼ਤਰੀ ਕਾਰਜ-ਸੰਸਕ੍ਰਿਤੀ ਦਾ ਅਨੁਭਵ

500 ਤੋਂ ਵੱਧ ਵਿਦਿਆਰਥੀ ਇੱਕੋ ਸਮੇਂ ਲੈ ਸਕਣਗੇ ਸਿਖਲਾਈ

ਮੋਹਾਲੀ, 20 ਫ਼ਰਵਰੀ : ਸੀਜੀਸੀ ਯੂਨੀਵਰਸਿਟੀ ਮੋਹਾਲੀ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਹੁਨਰ ਨਾਲ ਲੈਸ ਕਰਨ ਲਈ ਇੱਕ ਵੱਡਾ ਕਦਮ ਚੁੱਕਦਿਆਂ ਆਲਮੀ ਆਈ.ਟੀ. ਦਿੱਗਜ ‘ਕੈਪਜੈਮਿਨੀ’ ਦੇ ਸਹਿਯੋਗ ਨਾਲ ਕੈਂਪਸ ਅੰਦਰ “ਕੋਡਐਕਸਪੀਰੀਐਂਸ ਸੈਂਟਰ” ਦੀ ਸਥਾਪਨਾ ਕੀਤੀ ਹੈ। ਇਹ ਕੇਂਦਰ ਰਵਾਇਤੀ ਕੰਪਿਊਟਰ ਲੈਬਾਂ ਤੋਂ ਹਟ ਕੇ ਇੱਕ ਅਜਿਹਾ ਤਕਨੀਕੀ ਮਾਹੌਲ ਪ੍ਰਦਾਨ ਕਰੇਗਾ ਜੋ ਵਿਦਿਆਰਥੀਆਂ ਨੂੰ ਅਸਲ ਕਾਰਪੋਰੇਟ ਜਗਤ ਦੀ ਕਾਰਜ-ਪ੍ਰਣਾਲੀ ਨਾਲ ਜੋੜੇਗਾ।

ਇਸ ਅਤਿ-ਆਧੁਨਿਕ ਕੇਂਦਰ ਦਾ ਉਦਘਾਟਨ ਸੀਜੀਸੀ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ, ਕਾਰਜਕਾਰੀ ਉਪ ਪ੍ਰਧਾਨ ਡਾ. ਸੁਸ਼ੀਲ ਪਰਾਸ਼ਰ ਅਤੇ ਕੈਪਜੈਮਿਨੀ ਦੇ ਉੱਚ ਅਧਿਕਾਰੀ ਸਮੀਰ ਸ਼ਾਹ (ਕਾਰਜਕਾਰੀ ਉਪ ਪ੍ਰਧਾਨ), ਅਸ਼ੀਸ਼ ਮਿਨੋਚਾ, ਪੁਨੀਤ ਕੁਮਰਾ ਅਤੇ ਸੁਮਨ ਭਟਾਚਾਰਿਆ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਉਦਯੋਗਿਕ ਮਿਆਰਾਂ ਅਨੁਸਾਰ ਸਿਖਲਾਈ

ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਨੂੰ ਸਮੇਂ ਦੇ ਹਾਣੀ ਬਣਾਉਣਾ ਲਾਜ਼ਮੀ ਹੈ ਤਾਂ ਜੋ ਵਿਦਿਆਰਥੀ ਸਿਰਫ਼ ਡਿਗਰੀ ਹੀ ਨਾ ਲੈਣ, ਸਗੋਂ ਪੇਸ਼ੇਵਰ ਮਿਆਰਾਂ ‘ਤੇ ਖਰੇ ਉਤਰਨ। ਐਮ.ਡੀ. ਅਰਸ਼ ਧਾਲੀਵਾਲ ਨੇ ਇਸ ਸਾਂਝੇ ਉਪਰਾਲੇ ਨੂੰ ਉਦਯੋਗਕ ਸਾਂਝ ਵੱਲ ਮਹੱਤਵਪੂਰਨ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਇੱਥੇ ਵਿਦਿਆਰਥੀ ਟੀਮ-ਵਰਕ, ਕਲਾਊਡ ਪਲੇਟਫਾਰਮ ਅਤੇ ਡੇਟਾ-ਸੰਚਾਲਿਤ ਸਿਸਟਮ ਵਰਗੀਆਂ ਆਧੁਨਿਕ ਤਕਨੀਕਾਂ ‘ਤੇ ਲਾਈਵ ਪ੍ਰੋਜੈਕਟਾਂ ਰਾਹੀਂ ਕੰਮ ਕਰਨਗੇ।

ਖੇਤਰ ਦਾ ਸਭ ਤੋਂ ਵੱਡਾ ਸਿਖਲਾਈ ਕੇਂਦਰ

ਇਹ ਕੇਂਦਰ ਇੱਕੋ ਸਮੇਂ 500 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਸਮਰੱਥਾ ਰੱਖਦਾ ਹੈ। ਡਾ. ਸੁਸ਼ੀਲ ਪਰਾਸ਼ਰ ਨੇ ਕਿਹਾ ਕਿ ਇਸ ਨਾਲ ਸੀਜੀਸੀ ਯੂਨੀਵਰਸਿਟੀ ਦੇਸ਼ ਦਾ ਪਹਿਲਾ ‘ਉਦਯੋਗ-ਅਲਾਈਨ’ ਸਿਖਲਾਈ ਕੇਂਦਰ ਬਣਨ ਵੱਲ ਵਧ ਰਹੀ ਹੈ। ਇਹ ਸੈਂਟਰ ਸਾਫਟਵੇਅਰ ਇੰਜੀਨੀਅਰਿੰਗ ਅਤੇ ਐਪਲੀਕੇਸ਼ਨ ਵਿਕਾਸ ਵਰਗੇ ਖੇਤਰਾਂ ਵਿੱਚ ਮੁਹਾਰਤ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਅਧਿਆਪਕਾਂ ਦੇ ਹੁਨਰ ਨੂੰ ਨਿਖਾਰਨ ਅਤੇ ਪਾਠਕ੍ਰਮ ਨੂੰ ਉਦਯੋਗਿਕ ਲੋੜਾਂ ਅਨੁਸਾਰ ਅਪਡੇਟ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

Read More : ਚੰਡੀਗੜ੍ਹ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ‘ਏਆਈ ਫ਼ੈਸਟ 2026′ ਦਾ ਸ਼ਾਨਦਾਰ ਆਗ਼ਾਜ਼

Leave a Reply

Your email address will not be published. Required fields are marked *