ਡੀਜੀਪੀ ਗੌਰਵ ਯਾਦਵ

ਡੀ.ਜੀ.ਪੀ. ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ‘ਆਪ੍ਰੇਸ਼ਨ ਪ੍ਰਹਾਰ-2’ ਦਾ ਐਲਾਨ

72 ਘੰਟਿਆਂ ’ਚ ਲੋੜੀਂਦੇ ਅਪਰਾਧੀਆਂ ਦੀ ਹੋਵੇਗੀ ਫੜੋ-ਫੜੀ; ਪਿਛਲੇ 20 ਦਿਨਾਂ ’ਚ 5,290 ਵਿਅਕਤੀ ਗ੍ਰਿਫ਼ਤਾਰ ਅਤੇ 128 ਹਥਿਆਰ ਬਰਾਮਦ

ਚੰਡੀਗੜ੍ਹ, 8 ਫਰਵਰੀ: ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਸੂਬੇ ਵਿੱਚ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ 72 ਘੰਟੇ ਵਾਲੇ ‘ਆਪ੍ਰੇਸ਼ਨ ਪ੍ਰਹਾਰ-2’ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਸੂਬੇ ਦੇ ਸਮੂਹ ਸੀ.ਪੀ., ਐੱਸ.ਐੱਸ.ਪੀ. ਅਤੇ ਰੇਂਜ ਆਈ.ਜੀ. ਨਾਲ ਉੱਚ-ਪੱਧਰੀ ਮੀਟਿੰਗ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਸੋਮਵਾਰ ਤੋਂ ਬੁੱਧਵਾਰ ਤੱਕ ਚਲਾਈ ਜਾਵੇਗੀ। ਇਸ ਦੀ ਸਿੱਧੀ ਨਿਗਰਾਨੀ ਲਈ ਪੰਜਾਬ ਪੁਲਸ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ।

‘ਆਪ੍ਰੇਸ਼ਨ ਪ੍ਰਹਾਰ’ ਦੀ ਸ਼ਾਨਦਾਰ ਸਫ਼ਲਤਾ

ਡੀ.ਜੀ.ਪੀ. ਨੇ ਦੱਸਿਆ ਕਿ ਇਸ ਤੋਂ ਪਹਿਲਾਂ ਚਲਾਏ ਗਏ ‘ਆਪ੍ਰੇਸ਼ਨ ਪ੍ਰਹਾਰ’ ਦੌਰਾਨ ਮਹਿਜ਼ 72 ਘੰਟਿਆਂ ਵਿੱਚ 3256 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 69 ਹਥਿਆਰ ਬਰਾਮਦ ਕੀਤੇ ਗਏ ਸਨ। ਇਸੇ ਸਫ਼ਲਤਾ ਨੂੰ ਵੇਖਦਿਆਂ ਹੁਣ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਪਿਛਲੇ 20 ਦਿਨਾਂ ਵਿੱਚ 17,603 ਥਾਵਾਂ ’ਤੇ ਛਾਪੇਮਾਰੀ ਕਰਕੇ 5,290 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 128 ਹਥਿਆਰ ਮਿਲੇ ਹਨ। ਇਸ ਤੋਂ ਇਲਾਵਾ 344 ਭਗੌੜੇ ਅਪਰਾਧੀ ਵੀ ਕਾਬੂ ਕੀਤੇ ਗਏ ਹਨ।

ਜ਼ਿਲਾ ਮੁਖੀਆਂ ਨੂੰ ਸਖ਼ਤ ਨਿਰਦੇਸ

ਡੀ.ਜੀ.ਪੀ. ਨੇ ਸਾਰੇ ਜ਼ਿਲਾ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਘਿਨੌਣੇ ਅਪਰਾਧਾਂ ਵਾਲੀਆਂ ਥਾਵਾਂ ਦਾ ਖ਼ੁਦ ਜਾਇਜ਼ਾ ਲੈਣ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਖ਼ੁਦ ਫੀਲਡ ਦੌਰੇ ਕਰਨ ਤਾਂ ਜੋ ਜਨਤਾ ਵਿੱਚ ਪੁਲਸ ਪ੍ਰਤੀ ਭਰੋਸਾ ਵਧੇ।

ਉਨ੍ਹਾਂ ਕਿਹਾ ਕਿ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਅਤੇ ਖ਼ਾਸ ਕਰਕੇ ਦੋ-ਪਹੀਆ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾਵੇਗੀ। ਨਾਨ-ਕੋਰ ਡਿਊਟੀਆਂ ’ਤੇ ਤਾਇਨਾਤ ਫ਼ੋਰਸ ਦਾ ਆਡਿਟ ਕਰਕੇ ਵੱਧ ਤੋਂ ਵੱਧ ਨਫ਼ਰੀ ਹਾਈ-ਟੈੱਕ ਨਾਕਿਆਂ ਅਤੇ ਸੀਲਿੰਗ ਪੁਆਇੰਟਾਂ ’ਤੇ ਲਗਾਈ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਡੀ.ਜੀ.ਪੀ. ਅਰਪਿਤ ਸ਼ੁਕਲਾ, ਏ.ਡੀ.ਜੀ.ਪੀ. ਨੀਲਾਭ ਕਿਸ਼ੋਰ ਅਤੇ ਇੰਟੈਲੀਜੈਂਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਵੀ ਹਾਜ਼ਰ ਸਨ।

Read More : ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਗਰੀਬਾਂ ਲਈ ਵਰਦਾਨ : ਕੁਲਦੀਪ ਧਾਲੀਵਾਲ

Leave a Reply

Your email address will not be published. Required fields are marked *