ਅਮਿਤ ਸ਼ਾਹ ਤੇ ਸ਼ਰਦ ਪਵਾਰ ਨੇ ਦਿੱਤੀ ਸ਼ਰਧਾਂਜਲੀ
ਬਾਰਾਮਤੀ, 29 ਜਨਵਰੀ : ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਤੇ ਰਾਕਾਂਪਾ ਨੇਤਾ ਅਜੀਤ ਪਵਾਰ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਬਾਰਾਮਤੀ ਦੇ ਵਿਦਿਆ ਪ੍ਰਤਿਸ਼ਠਾਨ ਮੈਦਾਨ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸੁਨੇਤਰਾ ਪਵਾਰ ਭਾਵੁਕ ਹੋ ਗਏ, ਜਦਕਿ ਸੋਗ ਵਿਚ ਡੁੱਬੇ ਹਜ਼ਾਰਾਂ ਸਮਰਥਕਾਂ ਨੇ ‘ਅਜੀਤ ਦਾਦਾ ਅਮਰ ਰਹਿਣ’ ਦੇ ਨਾਅਰੇ ਲਾਏ।
ਅੰਤਿਮ ਸੰਸਕਾਰ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਨਿਤਿਨ ਨਬੀਨ, ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਏਕਨਾਥ ਸ਼ਿੰਦੇ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਸਮੇਤ ਕਈ ਦਿੱਗਜ ਨੇਤਾਵਾਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਮ੍ਰਿਤਕ ਦੇਹ ਨੂੰ ਰਾਸ਼ਟਰੀ ਝੰਡੇ ਵਿਚ ਲਪੇਟ ਕੇ ਮੈਦਾਨ ਵਿਚ ਲਿਆਂਦਾ ਗਿਆ ਸੀ।
ਜ਼ਿਕਰਯੋਗ ਹੈ ਕਿ ਅਜੀਤ ਪਵਾਰ ਦਾ ਦਿਹਾਂਤ ਬਾਰਾਮਤੀ ਹਵਾਈ ਪੱਟੀ ਕੋਲ ਹੋਏ ਇਕ ਜਹਾਜ਼ ਹਾਦਸੇ ਵਿਚ ਹੋਇਆ ਸੀ, ਜਿਸ ਵਿਚ ਕੁੱਲ 5 ਲੋਕਾਂ ਦੀ ਮੌਤ ਹੋ ਗਈ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਮੁਤਾਬਕ ਜਹਾਜ਼ ਦਾ ਬਲੈਕ ਬਾਕਸ ਬਰਾਮਦ ਕਰ ਲਿਆ ਗਿਆ ਹੈ।
Read More : ਨਾਲਾਗੜ੍ਹ ਥਾਣਾ ਬਲਾਸਟ ਮਾਮਲਾ : ਬੱਬਰ ਖਾਲਸਾ ਨਾਲ ਜੁੜੇ 2 ਅੱਤਵਾਦੀ ਗ੍ਰਿਫਤਾਰ
