Bank Holidays

ਬੈਂਕ ਮੁਲਾਜ਼ਮਾਂ ਵੱਲੋਂ ਪੂਰੇ ਦੇਸ਼ ’ਚ ਹੜਤਾਲ

ਨਵੀਂ ਦਿੱਲੀ, 27 ਜਨਵਰੀ : ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ. ਐੱਫ. ਬੀ. ਯੂ.) ਦੀ ਦੇਸ਼ ਪੱਧਰੀ ਹੜਤਾਲ ਦਾ ਮੰਗਲਵਾਰ ਨੂੰ ਜਨਤਕ ਖੇਤਰ ਦੇ ਬੈਂਕਾਂ ਦੇ ਕੰਮਕਾਜ ’ਤੇ ਅਸਰ ਪਿਆ। 25 ਜਨਵਰੀ ਨੂੰ ਐਤਵਾਰ ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਕਾਰਨ ਬੈਂਕ ਬੰਦ ਸਨ। ਚੌਥਾ ਸ਼ਨੀਵਾਰ ਹੋਣ ਕਾਰਨ 24 ਜਨਵਰੀ ਨੂੰ ਵੀ ਬੈਂਕਾਂ ’ਚ ਛੁੱਟੀ ਸੀ।

ਜਨਤਕ ਖੇਤਰ ਦੇ ਸਾਰੇ ਤੇ ਪੁਰਾਣੇ ਨਿੱਜੀ ਖੇਤਰ ਦੇ ਕੁਝ ਬੈਂਕਾਂ ਦੀਆਂ ਸ਼ਾਖਾਵਾਂ ’ਚ ਨਕਦੀ ਜਮ੍ਹਾ, ਨਿਕਾਸੀ, ਚੈੱਕ ਕਲੀਅਰੈਂਸ ਤੇ ਹੋਰ ਸੇਵਾਵਾਂ ਪ੍ਰਭਾਵਿਤ ਹੋਈਆਂ। ਬੈਂਕ ਮੁਲਾਜ਼ਮ ਲੰਬੇ ਸਮੇਂ ਤੋਂ 5 ਦਿਨਾਂ ਦੇ ਕੰਮਕਾਜੀ ਹਫ਼ਤੇ ਦੀ ਮੰਗ ਕਰ ਰਹੇ ਹਨ।

ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵੱਲੋਂ ਹਰ ਸ਼ਨੀਵਾਰ ਨੂੰ ਛੁੱਟੀ ਕੀਤੇ ਜਾਣ ਦੀ ਮੰਗ ਕੀਤੀ ਜਾ ਹੈ। ਇਸ ਸਬੰਧੀ ਮਾਰਚ 2024 ’ਚ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਹਸਤਾਖਰ ਕੀਤੇ ਗਏ 12ਵੇਂ ਦੁਵੱਲੇ ਸਮਝੌਤੇ ਦੌਰਾਨ ਸਹਿਮਤੀ ਬਣੀ ਸੀ ਪਰ ਸਰਕਾਰ ਨੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਇਸ ਸਮੇਂ ਬੈਂਕ ਮਹੀਨੇ ਦੇ ਪਹਿਲੇ, ਤੀਜੇ ਤੇ ਪੰਜਵੇਂ ਸ਼ਨੀਵਾਰ ਨੂੰ ਖੁੱਲ੍ਹੇ ਰਹਿੰਦੇ ਹਨ।

Read More : ਸਰਹੱਦੀ ਪਿੰਡ ਉਮਰਪੁਰ ਕਲਾ ’ਚ ਦੇਖਿਆ ਡਰੋਨ

Leave a Reply

Your email address will not be published. Required fields are marked *