Rahul Gandhi

ਦੇਸ਼ ਨੂੰ ਫਿਰ ਤੋਂ ਰਾਜੇ-ਮਹਾਰਾਜਿਆਂ ਦੇ ਜ਼ਮਾਨੇ ’ਚ ਧੱਕਿਆ ਜਾ ਰਿਹੈ : ਰਾਹੁਲ ਗਾਂਧੀ

ਨਵੀਂ ਦਿੱਲੀ, 27 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ (ਮਨਰੇਗਾ) ਦੇ ਮੁੱਦੇ ’ਤੇ ਮੰਗਲਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਾਇਆ ਕਿ ਦੇਸ਼ ਨੂੰ ਫਿਰ ਤੋਂ ਰਾਜੇ-ਮਹਾਰਾਜਿਆਂ ਦੇ ਉਸ ਜ਼ਮਾਨੇ ’ਚ ਧੱਕਿਆ ਜਾ ਰਿਹਾ ਹੈ, ਜਿੱਥੇ ਸਾਰੀ ਤਾਕਤ ਅਤੇ ਜਾਇਦਾਦ ਗਿਣਤੀ ਦੇ ਲੋਕਾਂ ਕੋਲ ਹੁੰਦੀ ਸੀ।

ਉਨ੍ਹਾਂ ਮਨਰੇਗਾ ਮਜ਼ਦੂਰਾਂ ਦੇ ਨਾਲ ਹਾਲੀਆ ਗੱਲਬਾਤ ਦਾ ਵੀਡੀਓ ‘ਐਕਸ’ ’ਤੇ ਸਾਂਝਾ ਕੀਤਾ ਅਤੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਲੀ ਸਰਕਾਰ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਮੋਦੀ ਦਾ ਮਨਰੇਗਾ ਨੂੰ ਬਰਬਾਦ ਕਰਨ ਦਾ ਮਕਸਦ ਕੀ ਹੈ? ਮਜ਼ਦੂਰਾਂ ਤੋਂ ਦਿਹਾੜੀ ਦੇ ਮੋਲ-ਭਾਵ ਦਾ ਹੱਕ ਖੋਹ ਲੈਣਾ, ਪੰਚਾਇਤਾਂ ਦੀ ਸ਼ਕਤੀ ਖੋਹ ਕੇ ਉਨ੍ਹਾਂ ਦੇ ਹੱਥ ਬੰਨ੍ਹਣਾ, ਸੂਬਿਆਂ ਤੋਂ ਅਧਿਕਾਰ ਖੋਹ ਕੇ ਦਿੱਲੀ ’ਚ ਕੇਂਦਰਿਤ ਕਰਨਾ, ਦੇਸ਼ ਨੂੰ ਫਿਰ ਤੋਂ ਰਾਜੇ-ਮਹਾਰਾਜਿਆਂ ਦੇ ਜ਼ਮਾਨੇ ’ਚ ਧੱਕਣਾ, ਜਿੱਥੇ ਸਾਰੀ ਤਾਕਤ ਅਤੇ ਜਾਇਦਾਦ ਗਿਣਤੀ ਦੇ ਲੋਕਾਂ ਕੋਲ ਹੋਵੇ।

ਰਾਹੁਲ ਗਾਂਧੀ ਮੁਤਾਬਕ, ਦੇਸ਼ ਦੇ ਕਰੋੜਾਂ ਕਾਮੇ ਇਕ ਆਵਾਜ਼ ’ਚ ਕਹਿ ਰਹੇ ਹਨ ਕਿ ਮਨਰੇਗਾ ਨੇ ਸਾਡੀ ਜ਼ਿੰਦਗੀ ਬਦਲੀ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਉਹੀ ਕਾਮੇ ਕਹਿ ਰਹੇ ਹਨ ਕਿ ਮੋਦੀ ਸਰਕਾਰ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਲੀ ਸਰਕਾਰ ਹੈ।

Read More : ਸਪੀਕਰ ਵੱਲੋਂ ਬਿੰਦਰਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

Leave a Reply

Your email address will not be published. Required fields are marked *